ਲੁਧਿਆਣਾ:
ਥਾਣਾ ਕੂੰਮਕਲਾਂ ਦੀ ਪੁਲੀਸ ਨੂੰ ਪਿੰਡ ਲੱਖੋਵਾਲ ਵਾਸੀ ਪ੍ਰਿੰਸੀਪਾਲ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਬਲਦੇਵ ਸਿੰਘ ਦੀ ਮੌਤ ਸਾਲ 2016 ਤੋਂ ਬਾਅਦ ਹੋਈ ਸੀ। ਉਸ ਨੇ ਦੋਸ਼ ਲਾਇਆ ਕਿ ਕੁਲਦੀਪ ਕੌਰ ਪਤਨੀ ਲੇਟ ਬਲਦੇਵ ਸਿੰਘ, ਸਰਬਜੀਤ ਸਿੰਘ ਅਤੇ ਲੱਖਾ ਸਿੰਘ ਵਾਸੀਆਨ ਪਿੰਡ ਲੱਖੋਵਾਲ ਨੇ ਹਮਮਸ਼ਵਰਾ ਹੋ ਕੇ ਉਸਦੇ ਪਿਤਾ ਦੇ ਜਾਅਲੀ ਦਸਤਖਤ ਕਰਕੇ ਵਸੀਅਤ ਰਾਹੀਂ 22.5 ਕਿੱਲੇ ਜ਼ਮੀਨ ਦਾ ਇੰਤਕਾਲ ਧੋਖੇ ਨਾਲ ਆਪਣੇ ਨਾਮ ’ਤੇ ਕਰਵਾ ਕੇ ਉਸ ਨਾਲ ਧੋਖਾਧੜੀ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ