ਨਿੱਜੀ ਪੱਤਰ ਪ੍ਰੇਰਕ
ਨਵਾਂਸ਼ਹਿਰ, 15 ਨਵੰਬਰ
ਕਾਲਾਬਾਜ਼ਾਰੀ ਰੋਕਣ ਅਤੇ ਕਿਸਾਨਾਂ ਨੂੰ ਮਿਆਰੀ ਕਿਸਾਨਾਂ ਵੱਲੋਂ ਪ੍ਰਾਪਤ ਸ਼ਿਕਾਇਤ ਦੇ ਆਧਾਰ ’ਤੇ ਖੇਤੀਬਾੜੀ ਅਫ਼ਸਰ ਔੜ ਡਾ. ਲੇਖ ਰਾਜ, ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ) ਡਾ. ਵਿਜੈ ਮਹੇਸ਼ੀ, ਖੇਤੀਬਾੜੀ ਵਿਕਾਸ ਅਫਸਰ ਸ਼ਹੀਦ ਭਗਤ ਸਿੰਘ ਨਗਰ ਡਾ. ਜਸਵਿੰਦਰ ਕੁਮਾਰ, ਖੇਤੀਬਾੜੀ ਵਿਸਥਾਰ ਅਫਸਰ ਦੀਪਕ ਕੁਮਾਰ, ਸਬ ਇੰਸਪੈਕਟਰ ਬਲਵੀਰ ਰਾਮ ਅਤੇ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਦੀ ਟੀਮ ਵੱਲੋਂ ਹਰਕਿਰਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਉੜਾਪੜ ਦੇ ਘਰ ਵਿੱਚੋਂ ਅਣ-ਅਧਿਕਾਰਤ ਤੌਰ ’ਤੇ ਡੀਏਪੀ ਖਾਦ ਸਟੋਰ ਕਰਕੇ ਕਿਸਾਨਾਂ ਨੂੰ ਵੱਧ ਮੁੱਲ ’ਤੇ ਵਿਕਰੀ ਕਰਨ ਤਹਿਤ ਥਾਣਾ ਔੜ ਵਿਖੇ ਕਾਰਵ ਦਰਜ ਕਰਵਾਈ ਗਈ। ਟੀਮ ਵੱਲੋਂ ਮੌਕੇ ’ਤੇ ਡੀਏਪੀ ਖਾਦ ਦੇ 23 ਬੈਗ ਜ਼ਬਤ ਕਰਕੇ ਅਗਲੇਰੀ ਕਾਰਵਾਈ ਆਰੰਭੀ ਗਈ।