ਪੱਤਰ ਪ੍ਰੇਰਕ
ਧਾਰੀਵਾਲ, 24 ਅਗਸਤ
ਸ਼ਹਿਰ ਦੇ ਢਿੱਲੋਂ ਹਸਪਤਾਲ ਨੇੜੇ ਦਿਨ ਦਿਹਾੜੇ ਮੋਪਿਡ ਸਵਾਰ ਪਿੱਛੇ ਬੈਠੀ ਬਜ਼ੁਰਗ ਔਰਤ ਦੇ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਫਰਾਰ ਹੋ ਗਏ। ਇਸ ਸਬੰਧੀ ਪੀੜਤ ਔਰਤ ਵਿਦਿਆ ਦੇਵੀ ਪਤਨੀ ਕਰਨੈਲ ਚੰਦ ਵਾਸੀ ਪਿੰਡ ਪਸਨਾਵਾਲ ਨੇ ਦੱਸਿਆ ਕਿ ਉਹ ਅੱਜ ਬਾਅਦ ਦੁਪਹਿਰ ਆਪਣੀ ਨੂੰਹ ਰੁਪਿੰਦਰ ਨਾਲ ਮੋਪਿਡ ਦੇ ਪਿੱਛੇ ਬੈਠ ਕੇ ਗੁਰਦਾਸਪੁਰ ਨੂੰ ਜਾਂਦੇ ਸਮੇਂ ਜਦੋਂ ਸ਼ਹਿਰ ਧਾਰੀਵਾਲ ਵਿੱਚ ਸਥਿਤ ਢਿੱਲੋਂ ਹਸਪਤਾਲ ਨੇੜੇ ਪਹੁੰਚੇ ਤਾਂ ਪਿੱਛੋਂ ਇਕ ਮੋਟਰਸਾਈਕਲ ’ਤੇ ਸਵਾਰ ਦੋ ਮੁੰਡੇ ਆਏ ਅਤੇ ਉਸ ਦੇ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਲਾਹ ਕੇ ਮੋਟਰਸਾਈਕਲ ਭਜਾ ਕੇ ਬਟਾਲਾ ਰੋਡ ਵੱਲ ਨੂੰ ਫਰਾਰ ਹੋ ਗਏ। ਇਸ ਸਬੰਧੀ ਥਾਣਾ ਧਾਰੀਵਾਲ ਦੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ।