ਪੱਤਰ ਪ੍ਰੇਰਕ
ਤਰਨ ਤਾਰਨ, 3 ਫਰਵਰੀ
ਬੀਐੱਸਐੱਫ਼ ਨੂੰ ਦੋ ਹਫਤੇ ਪਹਿਲਾਂ ਸਰਾਏ ਅਮਾਨਤ ਖਾਂ ਇਲਾਕੇ ਅੰਦਰੋਂ ਮਿਲੇ ਡਰੋਨ ਦੀਆਂ ਗਤੀਵਿਧਿਆਂ ਦੀ ਜਾਣਕਾਰੀ ਲਈ ਪੁਲੀਸ ਨੇ ਡਰੋਨ ਨੂੰ ‘ਡਰੋਨ ਫੈਡਰੇਸ਼ਨ ਆਫ਼ ਇੰਡੀਆ’ ਨੂੰ ਭੇਜਿਆ ਹੈ| ਪੁਲੀਸ ਨੇ ਏਅਰ ਕਰਾਫਟ ਦੀ ਧਾਰਾ 188 ਅਧੀਨ ਕੇਸ ਦਰਜ ਕੀਤਾ ਹੈ| ਸਬ ਇੰਸਪੈਕਟਰ ਦਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਹ ਜਾਣਕਾਰੀ ਸੀਮਾ ਸੁਰੱਖਿਆ ਦੇ ਕੰਪਨੀ ਕਮਾਂਡਰ ਸੰਜੇ ਕੁਮਾਰ ਬਰਨਵਾਲ ਨੇ ਇਕ ਪੱਤਰ ਵਿੱਚ ਦਿੱਤੀ ਸੀ| ਇਹ ਡਰੋਨ ਸੀਮਾ ਸੁਰੱਖਿਆ ਦੇ ਜਵਾਨਾਂ ਨੂੰ ਗਸ਼ਤ ਕਰਦਿਆਂ ਹਵੇਲੀਆਂ ਪਿੰਡ ਤੋਂ ਬਰਾਮਦ ਹੋਇਆ ਸੀ| ਪੁਲੀਸ ਅਧਿਕਾਰੀ ਨੇ ਕਿਹਾ ਕਿ ਡਰੋਨ ਦੀਆਂ ਗਤੀਵਿਧਿਆਂ ਦੀ ਜਾਣਕਾਰੀ ਹਾਸਲ ਕਰਨ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ|