ਪੱਤਰ ਪ੍ਰੇਰਕ
ਪਠਾਨਕੋਟ, 8 ਜੁਲਾਈ
ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਪਿੰਡ ਕੋਟ ਉਪਰਲਾ ਵਿੱਚ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ 8 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸਰਪੰਚ ਸਿਕੰਦਰ ਸਿੰਘ, ਗੁਰੂ ਸਿੰਘ, ਮਦਨ ਲਾਲ, ਸ਼ਾਮ ਸਿੰਘ, ਪ੍ਰਵੀਨ ਕੁਮਾਰ, ਨਰਿੰਦਰ ਕੁਮਾਰ, ਮੋਹਨ ਸਿੰਘ, ਸੁਨੀਲ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਅਮਿਤ ਸਿੰਘ ਮੰਟੂ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਦੇ ਲੋਕਾਂ ਦੀ ਸੁਵਿਧਾ ਲਈ ਕਮਿਊਨਿਟੀ ਹਾਲ ਦਾ ਨਿਰਮਾਣ ਕਾਰਜ ਅੱਜ ਤੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਇਸ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾਵੇਗਾ। ਤਿੰਨ ਮਹੀਨਿਆਂ ਵਿੱਚ ਇਸ ਨੂੰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਬਾਅਦ ਵਿੱਚ ਲੋਕ ਇਥੇ ਗਰਾਮ ਪੰਚਾਇਤ ਦੇ ਸਮਾਗਮ ਅਤੇ ਮੀਟਿੰਗਾਂ ਤੇ ਹੋਰ ਸਮਾਗਮ ਕਰ ਸਕਣਗੇ। ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦਾ ਨਿਰਮਾਣ ਕਾਰਜ ਮਿਆਰੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਧਾਰਕਲਾਂ ਬਲਾਕ ਦੇ ਇਸ ਖੇਤਰ ਵਿੱਚ ਪਾਣੀ ਦੀ ਸਮੱਸਿਆ ਲਈ ਪੰਜਾਬ ਸਰਕਾਰ ਵੱਲੋਂ ਇੱਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਜਗਤਪੁਰ ਜੱਟਾਂ ’ਚ ਵਿਕਾਸ ਕਾਰਜ ਸ਼ੁਰੂ
ਫਗਵਾੜਾ (ਪੱਤਰ ਪ੍ਰੇਰਕ): ਪਿੰਡ ਜਗਤਪੁਰ ਜੱਟਾਂ ਵਿੱਚ 8.76 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਆਰੰਭ ਅੱਜ ਯੂਥ ‘ਆਪ’ ਆਗੂ ਹਰਨੂਰ ਸਿੰਘ ਹਰਜੀ ਮਾਨ ਵਲੋਂ ਕੀਤਾ ਗਿਆ। ਇਸ ਮੌਕੇ ‘ਆਪ’ ਆਗੂ ਦਲਜੀਤ ਸਿੰਘ ਰਾਜੂ ਤੇ ਬੀ.ਡੀ.ਪੀ.ਓ. ਰਾਮਪਾਲ ਸਿੰਘ ਰਾਣਾ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਲਕੇ ਦਾ ਸਰਬ ਪੱਖੀ ਸਮੁੱਚਾ ਵਿਕਾਸ ਕਰਵਾਉਣ ਲਈ ਵਚਨਬੱਧ ਹਨ। ਬੀ.ਡੀ.ਪੀ.ਓ. ਰਾਮਪਾਲ ਸਿੰਘ ਰਾਣਾ ਨੇ ਦੱਸਿਆ ਕਿ ਪਿੰਡ ’ਚ 3 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੀ ਉਸਾਰੀ ਕਰਵਾਈ ਜਾਣੀ ਹੈ, ਜਦਕਿ 5.76 ਲੱਖ ਰੁਪਏ ਸਟੇਡੀਅਮ ਦੇ ਸੁੰਦਰੀਕਰਨ ’ਤੇ ਖਰਚ ਕੀਤੇ ਜਾ ਰਹੇ ਹਨ, ਜਿਸ ’ਚ ਮੁੱਖ ਤੌਰ ’ਤੇ ਸਟੇਡੀਅਮ ’ਚ ਨੌਜਵਾਨਾਂ ਲਈ ਟਰੈਕ ਦੀ ਉਸਾਰੀ ਅਤੇ ਸ਼ੁੱਧ ਵਾਤਾਵਰਨ ਲਈ ਪੌਦੇ ਲਗਾਉਣਾ ਸ਼ਾਮਲ ਹੈ। ਇਸ ਮੌਕੇ ਅਵਤਾਰ ਸਿੰਘ ਸਰਪੰਚ ਪੰਡਵਾ, ਵਿਸ਼ਾਲ ਅਰੋੜਾ ਏ.ਪੀ.ਓ., ਸੰਤੋਸ਼ ਰਾਣੀ ਸਰਪੰਚ, ਸੁੱਚਾ ਰਾਮ ਪੰਚ, ਸ਼ਿੰਦਰ ਪਾਲ ਪੰਚ, ਮਨਜੀਤ ਕੌਰ ਪੰਚ, ਗੁਰਦੇਵ ਕੌਰ ਪੰਚ ਜੀਵਨ ਕੁਮਾਰੀ ਪੰਚ, ਜਸਵੰਤ ਸਿੰਘ ਨੰਬਰਦਾਰ, ਰਣਬੀਰ ਸਿੰਘ, ਗੁਰਸੇਵਕ ਲਾਲੀ, ਲਛਮਣ ਸਿੰਘ ਜੌਹਲ, ਬਲਦੇਵ ਸਿੰਘ ਜੌਹਲ ਆਦਿ ਸ਼ਾਮਲ ਸਨ।