ਕੇ.ਪੀ ਸਿੰਘ
ਗੁਰਦਾਸਪੁਰ, 27 ਅਪਰੈਲ
ਇੱਥੋਂ ਦੀ ਨਬੀਪੁਰ ਰੋਡ ਸਥਿਤ ਰੋਜ਼ ਐਵੇਨਿਊ ਵਿੱਚੋਂ ਦੋ ਹਥਿਆਰਬੰਦ ਲੁਟੇਰੇ ਦੋ ਨੌਜਵਾਨਾਂ ਤੋਂ ਕਰੀਬ ਢਾਈ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ । ਪੀੜਤ ਨੌਜਵਾਨ ਰਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜੰਡਿਆਲਾ ਗੁਰੂ ਅਤੇ ਨਰੇਸ਼ ਸ਼ਰਮਾ ਪੁੱਤਰ ਧਰਮ ਪਾਲ ਨਿਵਾਸੀ ਪਠਾਨਕੋਟ ਨੇ ਦੱਸਿਆ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਸੈਟਿਨ ਕਰੈਡਿਟ ਕੇਅਰ ਨੈੱਟਵਰਕ ਲਿਮਟਿਡ ਵਿੱਚ ਰਿਕਵਰੀ ਦਾ ਕੰਮ ਕਰਦੇ ਹਨ। ਉਹ ਦੋਵੇਂ ਕੰਪਨੀ ਦੇ ਦੋ ਲੱਖ 44 ਹਜ਼ਾਰ 133 ਰੁਪਏ ਬੈਗ ਵਿੱਚ ਪਾ ਕੇ ਬੈਂਕ ਜਮਾਂ ਕਰਵਾਉਣ ਨਿਕਲੇ ਸਨ। ਅਜੇ ਉਹ ਆਪਣੇ ਆਫ਼ਿਸ ਦੇ ਬਾਹਰ ਹੀ ਸਨ ਕਿ ਸਪਲੈਂਡਰ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਹਥਿਆਰਾਂ ਦੀ ਨੋਕ ਤੇ ਉਨ੍ਹਾਂ ਨਰੇਸ਼ ਕੁਮਾਰ ਦੇ ਹੱਥ ਵਿੱਚ ਫੜਿਆ ਬੈਗ ਖੋਹ ਲਿਆ ਅਤੇ ਉੱਥੋਂ ਫ਼ਰਾਰ ਹੋ ਗਏ।