ਪੱਤਰ ਪ੍ਰੇਰਕ
ਤਰਨ ਤਾਰਨ, 18 ਸਤੰਬਰ
ਝਬਾਲ ਪੁਲੀਸ ਨੇ ਬੀਤੇ ਦਿਨ ਇਲਾਕੇ ਤੋਂ ਇਕ ਕਾਰ ਚਾਲਕ ਤੋਂ 1430 ਨਸ਼ੀਲੀਆਂ ਗੋਲੀਆਂ ਅਤੇ 15,200 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅੰਗਰੇਜ ਸਿੰਘ ਵਾਸੀ ਕਲਸ ਪਿੰਡ ਵਜੋਂ ਹੋਈ ਹੈ| ਪੁਲੀਸ ਨੇ ਮੁਲਜ਼ਮ ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਦੀ ਬੈਕ ਸਾਈਡ ਤੋਂ ਕਾਬੂ ਕੀਤਾ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤੋਂ ਬਰਾਮਦ ਕੀਤੀ ਭਾਰਤੀ ਕਰੰਸੀ ਉਸਨੇ ਨਸ਼ੀਲੀਆਂ ਗੋਲੀਆਂ ਵੇਚ ਕੇ ਵੱਟੀ ਸੀ| ਪੁਲੀਸ ਨੇ ਅੰਗਰੇਜ ਸਿੰਘ ਕੋਲੋਂ ਦੋ ਮੋਬਾਈਲ ਅਤੇ ਉਸ ਦੀ ਕਾਰ ਆਪਣੇ ਕਬਜ਼ੇ ਵਿੱਚ ਲੈ ਲਈ ਹੈ|