ਬੇਅੰਤ ਸਿੰਘ ਸੰਧੂ
ਪੱਟੀ, 6 ਜੁਲਾਈ
ਸੰਪਰਦਾ ਦਲ ਬਾਬਾ ਬਿਧੀਚੰਦ ਸੁਰਸਿੰਘ ਵਾਲਿਆਂ ਦੀ ਪੱਟੀ ਸਥਿਤ ਖੂਹ ਵਾਲੀ ਜ਼ਮੀਨ ਉਪਰ ਸੀਆਰਪੀਸੀ ਕਨੂੰਨ ਤਹਿਤ ਐੱਸਡੀਐੱਮ ਪੱਟੀ ਰਾਜੇਸ਼ ਸ਼ਰਮਾ ਨੇ ਹੁਕਮ ਜਾਰੀ ਕਰਕੇ ਧਾਰਾ 145 ਲਗਾ ਦਿੱਤੀ ਹੈ ਅਤੇ ਥਾਣਾ ਸਿਟੀ ਪੱਟੀ ਦੇ ਪੁਲੀਸ ਅਧਿਕਾਰੀ ਲਖਬੀਰ ਸਿੰਘ ਵੱਲੋਂ ਆਮ ਤੇ ਖਾਸ ਨੂੰ ਸੂਚਿਤ ਕਰਨ ਲਈ ਸਬੰਧਤ ਜ਼ਮੀਨ ਉਪਰ ਧਾਰਾ 145 ਲਗਾਉਣ ਦਾ ਨੋਟਿਸ ਲਗਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਲੰਮੇਂ ਸਮੇਂ ਤੋਂ ਸੰਪਰਦਾ ਬਾਬਾ ਬਿਧੀ ਚੰਦ ਦਲ ਦੀ ਸੈਂਕੜੇ ਏਕੜ ਜ਼ਮੀਨ ਦੀ ਵੰਡ ਨੂੰ ਲੈ ਕੇ ਬਾਬਾ ਗੁਰਬਚਨ ਸਿੰਘ ਤੇ ਅਵਤਾਰ ਸਿੰਘ ਵਿਚਾਲੇ ਵਿਵਾਦ ਚੱਲਦਾ ਹੋਣ ਕਰਕੇ ਲੜਾਈ ਝਗੜਾ ਚੱਲ ਰਿਹਾ ਹੈ ਅਤੇ ਬਾਬਾ ਅਵਤਾਰ ਸਿੰਘ ਵੱਲੋਂ ਸੜਕ ਨਾਲ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਸੀ।