ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 27 ਫ਼ਰਵਰੀ
ਪਿੰਡ ਮਾਨ ਸੈਂਡਵਾਲ ਵਿੱਚ ਸਾਲਾਨਾ ਕੀਰਤਨ ਸਮਾਗਮ ਮੌਕੇ ਸ਼ਬਦ ਸਾਂਝ ਲਾਇਬ੍ਰੇਰੀ ਮਾਨ ਸੈਂਡਵਾਲ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਪੁਸਤਕ ਪ੍ਰਦਰਸ਼ਨੀ ਵਿੱਚ ਧਾਰਮਿਕ ਸਾਹਿਤ, ਬਾਲ ਸਾਹਿਤ ਤੇ ਹੋਰਨਾਂ ਸਮਾਜਿਕ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਭੇਟਾ ਰਹਿਤ ਦਿੱਤੀਆਂ ਗਈਆਂ। ਲਾਇਬ੍ਰੇਰੀ ਦੇ ਪ੍ਰਬੰਧਕ ਜਸਦੇਵ ਮਾਨ ਅਤੇ ਮੈਂਬਰ ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਹੈ ਕਿ ਨਵੀਂ ਪੀੜ੍ਹੀ ਨੂੰ ਧਾਰਮਿਕ, ਸਮਾਜਿਕ ਤੇ ਹੋਰਨਾਂ ਉਸਾਰੂ ਵਿਸ਼ਿਆਂ ਵਾਲੀਆਂ ਕਿਤਾਬਾਂ ਨਾਲ ਜੋੜਿਆ ਜਾ ਸਕੇ। ਇਸ ਪੁਸਤਕ ਪ੍ਰਦਰਸ਼ਨੀ ਦੀ ਖਾਸ ਗੱਲ ਇਹ ਰਹੀ ਕਿ ਗੁਰਮਤਿ ਸਮਾਗਮ ਵਿੱਚ ਪਹੁੰਚੇ ਬੱਚਿਆਂ ਤੇ ਨੌਜਵਾਨ ਮੁੰਡੇ ਕੁੜੀਆਂ ਨੇ ਕਿਤਾਬਾਂ ਪ੍ਰਤੀ ਖਾਸ ਦਿਲਚਸਪੀ ਵਿਖਾਈ ਅਤੇ ਵੱਖੋ ਵੱਖਰੇ ਵਿਸ਼ਿਆਂ ਤੇ ਵਿਧਾਵਾਂ ਨਾਲ ਸਬੰਧਤ ਕਿਤਾਬਾਂ ਪੜ੍ਹਨ ਲਈ ਲੈ ਕੇ ਗਏ। ਇਹ ਪੁਸਤਕ ਪ੍ਰਦਰਸ਼ਨੀ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ, ਸ਼ਾਇਰ ਮਨਮੋਹਨ ਭਿੰਡਰ, ਗੁਰਭੇਜ ਕੌਰ ਸੰਧੂ, ਗੁਰਸ਼ੇਰ ਸਿੰਘ ਮਾਨ, ਮਨਦੀਪ ਬੁੱਟਰ ਢੀਂਡਸਾ ਦੇ ਵਿਸ਼ੇਸ਼ ਸਹਿਯੋਗ ਸਦਕਾ ਲਗਾਈ ਗਈ ਹੈ। ਇਸ ਮੌਕੇ ਸੁਖਬੀਰ ਸਿੰਘ ਸੰਧੂ, ਅਵਤਾਰ ਸਿੰਘ ਮਿੰਟੂ, ਜੋਬਨਪ੍ਰੀਤ ਸਿੰਘ, ਕੁਲਤਾਰ ਸਿੰਘ, ਬੂਟਾ ਸਿੰਘ ਅਤੇ ਰਣਜੀਤ ਸਿੰਘ ਹਾਜ਼ਰ ਸਨ।