ਪੱਤਰ ਪ੍ਰੇਰਕ
ਤਰਨ ਤਾਰਨ, 23 ਸਤੰਬਰ
ਜ਼ਿਲ੍ਹਾ ਪੱਧਰ ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੁਕਾਬਲੇ ਅੱਜ ਇੱਥੋਂ ਦੇ ਸ਼੍ਰੀ ਗੁਰੁ ਅਰਜਨ ਦੇਵ ਸਟੇਡੀਅਮ ਵਿੱਚ ਸ਼ੁਰੂ ਹੋਏ ਜਿਨ੍ਹਾਂ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਵੱਲੋਂ ਕੀਤਾ ਗਿਆ| ਇਸ ਮੌਕੇ ਪਰਮਜੀਤ ਸਿੰਘ ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ.ਸਿ) ਅਤੇ ਜੁਗਰਾਜ ਸਿੰਘ ਜ਼ਿਲ੍ਹਾ ਸਕੂਲ ਖੇਡ ਅਧਿਕਾਰੀ ਹਾਜ਼ਰ ਹੋਏ। ਸਤਵੰਤ ਕੌਰ ਜ਼ਿਲ੍ਹਾ ਖੇਡ ਅਧਿਕਾਰੀ ਨੇ ਖਿਡਾਰੀਆਂ ਨਾਲ ਅਧਿਕਾਰੀਆਂ ਨਾਲ ਜਾਣ ਪਛਾਣ ਕਰਵਾਈ। ਇਸ ਮੌਕੇ ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜ਼ਿਲ੍ਹਾ ਖੇਡ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਦੋ ਭਾਗਾਂ ਵਿੱਚ ਕਰਵਾਈਆ ਜਾ ਰਹੀਆਂ ਹਨ ਜਿਸ ਦੇ ਪਹਿਲੇ ਭਾਗ ਵਿੱਚ 23 ਸਤੰਬਰ ਤੋਂ 25 ਸਤੰਬਰ ਤੱਕ ਅਤੇ ਦੂਸਰਾ ਭਾਗ 26 ਸਤੰਬਰ ਤੋ 28 ਸਤੰਬਰ ਤੱਕ ਚੱਲੇਗਾ। ਅੱਜ ਸ਼ੁਰੂ ਹੋਈਆ ਖੇਡਾਂ ਫੁੱਟਬਾਲ, ਵਾਲੀਬਾਲ, ਕਬੱਡੀ (ਸਰਕਲ ਸਟਾਇਲ) ਅਤੇ ਬੈਡਮਿੰਟਨ ਵਿੱਚ 1250 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ| ਮੰਚ ਸੰਚਾਲਨ ਕੋਚ ਸਰੂਪ ਸਿੰਘ ਢੋਟੀਆ ਨੇ ਕੀਤਾ। ਖੇਡ ਵਿਭਾਗ ਦੇ ਸਮੂਹ ਸਟਾਫ ਤੋਂ ਇਲਾਵਾ ਅਤੇ ਬਲਜੀਤ ਸਿੰਘ, ਕੁਲਦੀਪ ਕੌਰ, ਪ੍ਰਭਜੀਤ ਕੌਰ, ਕਮਲਪ੍ਰੀਤ ਕੌਰ ਤੇ ਕਮਲਪ੍ਰੀਤ ਕੌਰ ਕੋਚ ਆਦਿ ਹਾਜ਼ਰ ਸਨ|