ਪੱਤਰ ਪ੍ਰੇਰਕ
ਤਰਨ ਤਾਰਨ, 23 ਨਵੰਬਰ
ਪਿੰਡ ਭੈਣੀ ਮੱਸਾ ਸਿੰਘ ਵਲੋਂ ਕੀਤੀ ਇਕ ਸ਼ਿਕਾਇਤ ਤੇ ਪੰਜਾਬ ਰਾਜ ਅਨੁਚੁਚਿਤ ਜਾਤੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਵਲੋਂ ਅੱਜ ਪਿੰਡ ਦਾ ਦੌਰਾ ਕੀਤਾ ਗਿਆ| ਅਨੁਸੂਚਿਤ ਜਾਤੀ ਨਾਲ ਸਬੰਧਤ ਬਖਸ਼ੀਸ਼ ਸਿੰਘ ਵਲੋਂ ਪਿੰਡ ਦੇ ਉੱਚ ਜਾਤੀ ਨਾਲ ਸਬੰਧ ਰੱਖਣ ਵਾਲੇ ਪੰਜ ਜਣਿਆਂ ਵਲੋਂ ਛੇ ਨਵੰਬਰ ਨੂੰ ਉਸ ਦੀ ਮਾਰ ਕੁੱਟ ਕਰਨ ਅਤੇ ਭੱਦੀ ਕਿਸਮ ਦੀ ਜਾਤੀ ਸੂਚਕ ਸ਼ਬਦਾਵਲੀ ਦੀ ਵਰਤੋਂ ਕਰਨ ਬਾਰੇ ਸ਼ਿਕਾਇਤ ਕੀਤੀ ਸੀ| ਮੁਲਜ਼ਮਾਂ ਵਿੱਚ ਪਿੰਡ ਦੇ ਦਿਲਬਾਗ ਸਿੰਘ ਮੋਹਲਾ, ਮਨਜੀਤ ਸਿੰਘ, ਸੋਨਾ ਸਿੰਘ, ਹਰਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਦਾ ਨਾਮ ਸ਼ਾਮਲ ਹੈ| ਰਾਜ ਕੁਮਾਰ ਹੰਸ ਨੇ ਡੀਐੱਸਪੀ ਭਿੱਖੀਵਿੰਡ ਨੂੰ ਮਾਮਲੇ ਦੀ ਜਾਂਚ 26 ਨਵੰਬਰ ਤੱਕ ਦੇਣ ਦੇ ਹੁਕਮ ਕੀਤੇ ਹਨ|