ਨਿੱਜੀ ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 22 ਦਸੰਬਰ
ਸਾਬਕਾ ਉਪ-ਮੁੱਖ ਮੰਤਰੀ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਬਲਬੂਤੇ ’ਤੇ ਲੋਕ ਸਭਾ ਚੋਣਾਂ ਲੜਨ ਲਈ ਦਿੱਤੇ ਬਿਆਨ ਨੂੰ ਕਾਂਗਰਸੀਆਂ ਨੇ ਸ਼ੁਭ ਸੰਕੇਤ ਦੱਸਿਆ। ਕਾਂਗਰਸ ਦੇ ਵੱਖ-ਵੱਖ ਆਗੂਆਂ ਨੇ ਆਖਿਆ ਕਿ ਸੂਬੇ ਦੇ ਲੋਕ ‘ਆਪ’ ਦੀ ਕਾਰਗੁਜ਼ਾਰੀ ਤੋਂ ਖ਼ਫ਼ਾ ਹਨ। ਪੀਪੀਸੀ ਮੈਂਬਰ ਸਵਿੰਦਰ ਸਿੰਘ ਭੰਮਰਾ, ਬਲਾਕ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ, ਬਲਾਕ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ, ਸੀਨੀਅਰ ਕਾਂਗਰਸੀ ਵਰਕਰ ਕਿਸ਼ਨ ਚੰਦਰ ਮਹਾਜਨ, ਯੂਥ ਲੀਡਰ ਗੋਲਡੀ ਭੰਮਰਾ ਨੇ ਕਿਹਾ ਹੈ ਕਿ ਕਾਂਗਰਸ ਦਾ ਆਧਾਰ ਪੂਰੇ ਪੰਜਾਬ ਵਿੱਚ ਹੇਠਲੇ ਪੱਧਰ ਤੱਕ ਕਾਇਮ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਦੀ ਸਲਾਹ ਨੂੰ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਕਲੀ ਇਨਕਬਾਲ ਦਾ ਨਿਤਾਰਾ ਕਰ ਦੇਣਗੇ। ਇਸ ਮੌਕੇ ਪਰਮ ਸੁਨੀਲ ਸਿੰਘ ਲੱਡੂ, ਮਨਿਦਰ ਸਿੰਘ ਖਹਿਰਾ, ਸਰਪੰਚ ਤੇਜਵੀਰ ਸਿੰਘ ਭਿੱਟੇਵੱਢ, ਸਰਪੰਚ ਹਰਜਿੰਦਰ ਸਿੰਘ ਧਾਰੋਵਾਲੀ, ਸਰਪੰਚ ਹਰਪਿੰਦਰ ਸਿੰਘ ਉਦੋਵਾਲੀ, ਮਿਲਕਫੈੱਡ ਗੁਰਦਾਸਪੁਰ ਦੇ ਉਪ-ਚੇਅਰਮੈਨ ਬਲਵਿੰਦਰ ਸਿੰਘ ਰੰਧਾਵਾ, ਜ਼ਿਲ੍ਹਾ ਪਰਿਸ਼ਦ ਮੈਂਬਰ ਬਲਕਾਰ ਸਿੰਘ ਉਦੋਵਾਲੀ, ਸਰਪੰਚ ਰਜਵੰਤ ਸਿੰਘ ਢੇਸੀਆਂ, ਸਰਪੰਚ ਅੰਗਰੇਜ ਸਿੰਘ ਲੁਕਮਾਨੀਆ, ਸਰਪੰਚ ਪ੍ਰੀਤਮ ਸਿੰਘ ਧਾਲੀਵਾਲ, ਸਰਪੰਚ ਬਿਕਰਮਜੀਤ ਸਿੰਘ ਮੰਮਣ, ਸਰਪੰਚ ਗੁਰਮੇਜ ਸਿੰਘ ਭੱਟੀ ਦਰਗਾਬਾਦ ਸਣੇ ਹੋਰ ਹਾਜ਼ਰ ਸਨ।