ਪੱਤਰ ਪ੍ਰੇਰਕ
ਕਰਤਾਰਪੁਰ, 24 ਜੁਲਾਈ
ਕਰੋਨਾਵਾਇਰਸ ਮਹਾਮਾਰੀ ਦੇ ਟੈਸਟਾਂ ਦੀਆਂ ਅੱਜ ਆਈਆਂ ਰਿਪੋਰਟਾਂ ਮੁਤਾਬਕ ਕਰਤਾਰਪੁਰ ਦੇ ਸ਼ਹਿਰੀ ਖੇਤਰ ਵਿੱਚੋਂ 9, ਪਿੰਡ ਦੇਵੀਦਾਸਪੁਰ ’ਚ 2, ਪਾੜਾ ਪਿੰਡ ’ਚ 1, ਮੰਨਣਾ ’ਚ 1, ਆਈਟੀਬੀਪੀ ਸਰਾਏ ਖਾਸ ਦੇ ਚਾਰ ਜਵਾਨ ਅਤੇ ਨੇੜਲੇ ਪਿੰਡ ਦਿਆਲਪੁਰ ਜ਼ਿਲ੍ਹਾ ਕਪੂਰਥਲਾ ਵਿੱਚ ਸੱਤ ਵਿਅਕਤੀ ਕਰੋਨਾ ਪਾਜੇਟਿਵ ਆਏ ਹਨ।
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਸ਼ਹਿਰ ਦੇ ਦੋ ਹੋਰ ਵਸਨੀਕਾਂ ਦੀ ਕਰੋਨਾਵਾਇਰਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਇਸ ਨਾਲ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਉਕਤ ਮਰੀਜ਼ ਸ਼ਹਿਰ ਦੇ ਵਾਰਡ ਨੰਬਰ ਚਾਰ ਨਾਲ ਸਬੰਧਤ ਹਨ।
ਪਠਾਨਕੋਟ (ਪੱਤਰ ਪ੍ਰੇਰਕ): ਸਥਾਨਕ ਸੁੰਦਰ ਨਗਰ ਵਾਸੀ ਕਰੋਨਾਵਾਇਰਸ ਪੀੜਤ 68 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਜ਼ਿਲ੍ਹੇ ’ਚ 3 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹਾ ਪਠਾਨਕੋਟ ਅੰਦਰ ਕਰੋਨਾ ਪਾਜ਼ੇਟਿਵ ਐਕਟਿਵ ਕੇਸਾਂ ਦੀ ਗਿਣਤੀ 46 ਹੋ ਗਈ ਹੈ।
ਸ਼ਾਹਕੋਟ (ਪੱਤਰ ਪ੍ਰੇਰਕ): ਪਿੰਡ ਲਸੂੜੀ ਵਿੱਚ ਅੱਜ ਤਿੰਨ ਔਰਤਾਂ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਪਿੰਡ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਐੱਸਐੱਮਓ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਕਰੋਨਾਵਾਇਰਸ ਪੀੜਤ ਇੱਕ ਆੜ੍ਹਤੀਏ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਉਨ੍ਹਾਂ ਦੀ ਪਤਨੀ, ਨੂੰਹ ਤੇ ਉਨ੍ਹਾਂ ਦੀ ਗੁਆਂਢਣ ਦੀ ਰਿਪੋਰਟ ਪਾਜ਼ੇਟਿਵ ਆਈ ਹੈ।