ਐੱਨਪੀ ਧਵਨ
ਪਠਾਨਕੋਟ, 22 ਜੁਲਾਈ
ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਨਵ-ਨਿਯੁਕਤ ਟਰੱਸਟੀਆਂ ਨੂੰ ਅੱਜ ਵਿਧਾਇਕ ਅਮਿਤ ਵਿਜ ਨੇ ਹਾਰ ਪਹਿਨਾ ਕੇ ਉਨ੍ਹਾਂ ਦੀ ਤਾਜਪੋਸ਼ੀ ਕਰਵਾਈ। ਇਨ੍ਹਾਂ ਟਰਸੱਟੀਆਂ ਵਿੱਚ ਕਾਰਪੋਰੇਟਰ ਵਿਜੈ ਕੁਮਾਰ, ਵਿਕਰਮ ਵੀਕੂ ਤੇ ਦਰਸ਼ਨ ਕੌਰ, ਰਾਜੀਵ ਮਹਾਜਨ ਬੰਟੀ, ਸੁਦਰਸ਼ਨ ਅਗਰਵਾਲ ਅਤੇ ਡਾ. ਸ਼ੋਭਾ ਪ੍ਰਾਸ਼ਰ ਸ਼ਮਾਲ ਹਨ। ਇਹ ਸਮਾਗਮ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਦੀ ਅਗਵਾਈ ਵਿੱਚ ਕਰਵਾਇਆ ਗਿਆ ਤੇ ਇਸ ਵਿੱਚ ਮੇਅਰ ਪੰਨਾ ਲਾਲ ਭਾਟੀਆ, ਯੂਥ ਆਸ਼ੀਸ਼ ਵਿੱਜ, ਡਿਪਟੀ ਮੇਅਰ ਅਜੇ ਕੁਮਾਰ, ਰਾਕੇਸ਼ ਬਬਲੀ, ਰਮੇਸ਼ ਮੇਸ਼ੀ, ਰਾਜ ਕੁਮਾਰ, ਨਿਤਿਨ ਲਾਡੀ, ਰਜਨੀ, ਰੋਸ਼ਨ ਲਾਲ ਆਦਿ ਆਗੂ ਵੀ ਸ਼ਾਮਲ ਹੋਏ।
ਚੇਅਰਮੈਨ ਵਿਭੂਤੀ ਸ਼ਰਮਾ ਨੇ ਟਰਸੱਟੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਟਰੱਸਟ ਅੰਦਰ ਕੁੱਲ 9 ਟਰੱਸਟੀ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਐੱਸਡੀਐੱਮ, ਐਕਸੀਅਨ ਪੀਡਬਲਯੂਡੀ, ਜ਼ਿਲ੍ਹਾ ਟਾਊਨ ਪਲਾਨਰ ਅਫਸਰ ਅਤੇ ਬਾਕੀ 6 ਨਵ-ਨਿਯੁਕਤ ਟਰੱਸਟੀ ਹਨ। ਇਸ ਤਰ੍ਹਾਂ ਨਾਲ ਹੁਣ ਨਗਰ ਸੁਧਾਰ ਟਰਸਟ ਦਾ ਕੰਮ ਸੁਚਾਰੂ ਰੂਪ ਵਿੱਚ ਚੱਲੇਗਾ।