ਪੱਤਰ ਪ੍ਰੇਰਕ
ਪਠਾਨਕੋਟ, 9 ਅਕਤੂਬਰ
ਮਾਮੂਨ ’ਚ ਰਹਿੰਦੇ ਇੱਕ ਵਿਅਕਤੀ ਦੀ ਕੋਈ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿੰਦਰ ਸਿੰਘ ਉਰਫ ਰਿੰਕੂ (35) ਪੁੱਤਰ ਕੁਲਬੀਰ ਸਿੰਘ ਵਾਸੀ ਪਿੰਡ ਖਡੋਨ ਤਹਿਸੀਲ ਫਤਿਹਪੁਰ, ਜ਼ਿਲ੍ਹਾ ਕਾਂਗੜਾ ਵਜੋਂ ਹੋਈ ਹੈ। ਮ੍ਰਿਤਕ ਮਹਿੰਦਰ ਸਿੰਘ ਮਾਮੂਨ ’ਚ ਕਾਂਗਰਸੀ ਆਗੂ ਆਸ਼ੀਸ਼ ਖਜੂਰੀਆ ਕੋਲ ਕਾਫੀ ਸਾਲਾਂ ਤੋਂ ਡਰਾਈਵਰ ਦਾ ਕੰਮ ਕਰਦਾ ਸੀ ਤੇ ਪਿਛਲੇ 10 ਸਾਲਾਂ ਤੋਂ ਆਸ਼ੀਸ਼ ਖਜੂਰੀਆ ਦੇ ਘਰ ਮਾਮੂਨ ’ਚ ਹੀ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਉਸ ਦੀ ਪਤਨੀ ਬੱਚਿਆਂ ਸਣੇ ਪੇਕੇ ਚਲੀ ਗਈ ਸੀ। ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਰਾਤ ਨੂੰ ਉਸ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਉਸ ਨੂੰ ਮਾਮੂਨ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਜਿਥੇ ਉਸ ਦੀ ਮੌਤ ਹੋ ਗਈ।