ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 22 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦਾ ਇਕੱਠ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਵਿਚ ਪੰਜਾਬ ਨੈਸ਼ਨਲ ਬੈਂਕ ਸੁਨੱਈਆ ਵਿਖੇ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਬੈਂਕ ਦੇ ਮੈਨੇਜਰ ਵੱਲੋਂ ਡੀਐੱਸਪੀ ਦੀ ਹਾਜ਼ਰੀ ਵਿੱਚ ਕਿਸਾਨ ਸੁਖਪਾਲ ਸਿੰਘ ਬੱਜੂਮਾਨ ਨੂੰ 22 ਅਗਸਤ ਨੂੰ ਐੱਨਓਸੀ ਦੇਣ ਦੇ ਕੀਤੇ ਇਕਰਾਰ ਤੋਂ ਮੁੱਕਰਨ ਦਾ ਦੋਸ਼ ਲਾਇਆ ਹੈ। ਭਾਰਤੀ ਕਿਸਾਨ ਜੂਨੀਆਨ ਏਕਤਾ ਉਗਰਾਹਾਂ ਵੱਲੋਂ ਬੀਤੇ ਦਿਨੀ ਬੈਂਕ ਸਨਈਆ ਦੇ ਮੈਨਜਰ ਦਾ ਘਿਰਾਉ ਕੀਤਾ ਗਿਆ ਸੀ ਅਤੇ ਡੀਐਸਪੀ ਨੇ ਵਿਸ਼ਵਾਸ਼ ਦਿਵਾਇਆ ਸੀ ਕਿ 22 ਅਗਸਤ ਨੂੰ ਬੈਂਕ ਮੈਨਜਰ ਵੱਲੋਂ ਕਿਸਾਨ ਸੁਖਪਾਲ ਸਿੰਘ ਨੂੰ ਐੱਨਓਸੀ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਫਿਰ ਮੈਨੇਜਰ ਵੱਲੋਂ ਕੀਤੇ ਵਾਅਦੇ ਤੋਂ ਮੁਨਕਰ ਹੁੰਦਿਆਂ ਡੀ ਐੱਸ ਪੀ ਲਲਿਤ ਕੁਮਾਰ ਦੀ ਹਾਜ਼ਰੀ ’ਚ ਮੈਨੇਜਰ ਨੇ ਲਿਖਤੀ ਦਿੱਤਾ ਕਿ ਕਿਸੇ ਤਕਨੀਕੀ ਕਾਰਨ ਕਰਕੇ ਐੱਨ ਓ ਸੀ 23 ਅਗਸਤ ਨੂੰ ਦੇ ਦਿੱਤਾ ਜਾਵੇਗਾ। ਡੀਐਸਪੀ ਨੇ ਕਿਹਾ ਕਿ ਜੇ ਮੈਨਜਰ ਸਮਝੌਤੇ ’ਤੇ ਪੂਰਾ ਨਾ ਉਤਰੇਗਾ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।