ਪਠਾਨਕੋਟ (ਐੱਨਪੀ ਧਵਨ): ਇੱਥੇ ਪੁਲੀਸ ਨੇ ਇਤਿਆਹਤ ਦੇ ਤੌਰ ’ਤੇ ਪਠਾਨਕੋਟ ਸ਼ਹਿਰ ਅੰਦਰ ਆਉਣ ਵਾਲੀਆਂ ਬੱਸਾਂ ਅਤੇ ਵੱਡੇ ਵਾਹਨਾਂ ਨੂੰ ਬਾਹਰ ਹੀ ਰੋਕਿਆ ਜਾ ਰਿਹਾ ਸੀ ਜਿਸ ਕਰਕੇ ਸਵਾਰੀਆਂ ਨੂੰ ਡੇਢ ਕਿਲੋਮੀਟਰ ਪੈਦਲ ਚੱਲ ਕੇ ਹੀ ਬੱਸ ਅੱਡੇ ਤੱਕ ਪੁੱਜਣਾ ਪੈ ਰਿਹਾ ਸੀ। ਜ਼ਿਲ੍ਹਾ ਪੁਲੀਸ ਮੁਖੀ ਅਰੁਨ ਸੈਣੀ ਦਾ ਕਹਿਣਾ ਸੀ ਕਿ ਉਹ 29 ਅਪਰੈਲ ਨੂੰ ਪਟਿਆਲਾ ਵਿਖੇ 2 ਧੜਿਆਂ ਦੀ ਹੋਈ ਲੜਾਈ ਤੋਂ ਸਬਕ ਲੈਂਦੇ ਹੋਏ ਕੋਈ ਵੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ ਸਨ। ਧਰਨਾ ਲੱਗਾ ਹੋਣ ਕਰਕੇ ਬੱਸਾਂ ਤੇ ਹੋਰ ਵਾਹਨਾਂ ਨੂੰ ਸ਼ਹਿਰ ਅੰਦਰ ਦਾਖਲ ਹੋਣ ਤੇ ਰੋਕ ਲਗਾਉਣੀ ਪਈ।ਸਾਰਾ ਦਿਨ ਸਵਾਰੀਆਂ ਖੱਜਲ ਖੁਆਰ ਹੁੰਦੀਆਂ ਰਹੀਆਂ।