ਪੱਤਰ ਪ੍ਰੇਰਕ
ਤਰਨ ਤਾਰਨ, 7 ਅਕਤੂਬਰ
ਮੁਰਾਦਪੁਰ ਆਬਾਦੀ ਦੀ ਗਲੀ ਪੰਡੋਰੀ ਗੋਲਾ ਵਾਲੀ ਦੇ ਵਸਨੀਕਾਂ ਨੇ ਸੀਵਰੇਜ ਦੇ ਗੰਦੇ ਪਾਣੀ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ| ਗਲੀ ਵਾਸੀ ਦਾਰਾ ਸਿੰਘ, ਬਲਜਿੰਦਰ ਸਿੰਘ, ਗੁਰਨਾਮ ਸਿੰਘ, ਬੰਟੀ ਟੇਲਰ ਮਾਸਟਰ, ਬਲਦੇਵ ਸਿੰਘ ਆਦਿ ਨੇ ਕਿਹਾ ਕਿ ਗਲੀ ਵਿੱਚ ਖੜ੍ਹੇ ਰਹਿੰਦੇ ਇਸ ਗੰਦੇ ਪਾਣੀ ਕਰਕੇ ਲੋਕਾਂ ਦਾ ਜੀਵਨ ਨਰਕ ਦੇ ਸਮਾਨ ਬਣ ਚੁੱਕਾ ਹੈ| ਉਨ੍ਹਾਂ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਮੁਰਾਦਪੁਰ ਆਬਾਦੀ ਵਿੱਚ ਵਿਛਾਏ ਇਸ ਸੀਵਰੇਜ ਵਿੱਚ ਉਸ ਵੇਲੇ ਹੀ ਤਕਨੀਕੀ ਖਰਾਬੀ ਰਹਿ ਜਾਣ ਕਰਕੇ ਸਾਰੀ ਅਬਾਦੀ ਦੀਆਂ ਗਲੀਆਂ ਵਿੱਚ ਹੀ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਲੋਕਾਂ ਕਿਹਾ ਕਿ ਗਲੀ ਵਿੱਚ ਪਿਛਲੇ ਪੂਰੇ ਇਕ ਮਹੀਨੇ ਤੋਂ ਇਹ ਗੰਦਾ ਖੜ੍ਹਾ ਹੈੈ| ਉਹ ਅਧਿਕਾਰੀਆਂ ਨੂੰ ਇਸ ਗੰਦੇ ਪਾਣੀ ਦੀ ਨਿਕਾਸੀ ਕਰਨ ਲਈ ਬੇਨਤੀਆਂ ਕਰਦੇ ਆ ਰਹੇ ਹਨ ਪਰ ਅਧਿਕਾਰੀ ਧਿਆਨ ਨਹੀਂ ਦੇ ਰਹੇ| ਲੋਕਾਂ ਨੇ ਇਹ ਮਾਮਲਾ ਵਿਧਾਇਕ ਧਰਮਬੀਰ ਅਗਨੀਹੋਤਰੀ ਦੇ ਵੀ ਧਿਆਨ ਵਿੱਚ ਲਿਆਂਦਾ ਹੈ ਪਰ ਪਰਨਾਲਾ ਉਥੇ ਦਾ ਉਥੇ ਹੈ| ਨਗਰ ਕੌਂਸਲ ਦੇ ਪ੍ਰਬੰਧਕ ਰਜਨੀਸ਼ ਅਰੋੜਾ ਨੇ ਫੋਨ ’ਤੇ ਉਤਰ ਦੇਣਾ ਵੀ ਮੁਨਾਸਬਿ ਨਹੀਂ ਸਮਝਿਆ|