ਪੱਤਰ ਪ੍ਰੇਰਕ
ਤਰਨ ਤਾਰਨ, 23 ਅਗਸਤ
ਜ਼ਿਲ੍ਹਾ ਪੁਲੀਸ ਨੇ ਇਲਾਕੇ ਅੰਦਰ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਤੇ ਨੇੜਿਓਂ ਨਜ਼ਰ ਰੱਖਣ ਲਈ ਡਰੋਨ ਕੈਮਰਿਆਂ ਦੀ ਅੱਜ ਤੋਂ ਵਰਤੋਂ ਸ਼ੁਰੂ ਕੀਤੀ ਹੈ| ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਅੱਜ ਇਥੇ ਦੱਸਿਆ ਕਿ ਥਾਣਾ ਝਬਾਲ ਦੇ ਐੱਸਐੱਚਓ ਇੰਸਪੈਕਟਰ ਸ਼ਮਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਜਗਤਪੁਰ ਅਤੇ ਖੈਰਦੀਨਕੇ ਵਿੱਚ ਇਸ ਦਾ ਅਭਿਆਸ ਕੀਤਾ ਗਿਆ| ਇਸ ਦੇ ਨਾਲ ਹੀ ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਮੰਡ ਖੇਤਰ ਦੇ ਪਿੰਡ ਧੁੰਦਾ, ਹੰਸਾਵਾਲਾ ਆਦਿ ਵਿੱਚ ਵੀ ਡਰੋਨ ਨਾਲ ਤਲਾਸ਼ੀ ਮੁਹਿੰਮ ਆਰੰਭੀ ਹੈ। ਪੁਲੀਸ ਨੇ ਮੰਡ ਖੇਤਰ ਵਿੱਚੋਂ ਦੋ ਥਾਵਾਂ ਤੋਂ 350 ਲੀਟਰ ਲਾਹਨ ਬਰਾਮਦ ਕੀਤੀ ਹੈ|