ਪੱਤਰ ਪ੍ਰਰੇਕ
ਪਠਾਨਕੋਟ, 3 ਸਤੰਬਰ
ਧਾਰਕਲਾਂ ਤਹਿਸੀਲ ਵਿੱਚ ਚਮਰੋੜ ਪਤਨ ਵਿਖੇ ਇੱਕ ਵਿਅਕਤੀ ਸੈਲਫੀ ਲੈਂਦੇ ਸਮੇਂ ਪੱਥਰ ਤੋਂ ਤਿਲਕ ਕੇ ਉਥੇ ਬਣੀ ਝੀਲ ਵਿੱਚ ਜਾ ਡਿੱਗਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਰਿਤਿਕ ਸੈਣੀ ਵਾਸੀ ਪਠਾਨਕੋਟ ਦੱਸਿਆ ਜਾ ਰਿਹਾ ਹੈ ਤੇ ਉਹ ਆਪਣੇ ਪਰਿਵਾਰ ਸਮੇਤ ਉਥੇ ਘੁੰਮਣ ਗਿਆ ਸੀ। ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਨੇ ਇੱਕ ਘੰਟੇ ਦੀ ਮੁਸ਼ੱਕਤ ਮਗਰੋਂ ਉਸ ਨੂੰ ਝੀਲ ਵਿੱਚੋਂ ਕੱਢਿਆ। ਪਰਿਵਾਰ ਵਾਲੇ ਉਸ ਨੂੰ ਪਠਾਨਕੋਟ ਹਸਪਤਾਲ ਲੈ ਕੇ ਗਏ ਪਰ ਉਸ ਦੀ ਮੌਤ ਹੋ ਚੁੱਕੀ ਸੀ। ਧਾਰਕਲਾਂ ਦੇ ਐੱਸਐੱਚਓ ਅਮਰੀਕ ਸਿੰਘ ਨੇ ਦੱਸਿਆ ਕਿ ਰਿਤਿਕ ਸੈਣੀ ਦੀ ਸੈਲਫੀ ਖਿੱਚਣ ਸਮੇਂ ਪੈਰ ਸਲਿੱਪ ਹੋਣ ਕਾਰਨ ਮੌਤ ਹੋ ਗਈ। ਧਾਰਾ 174 ਤਹਿਤ ਕਾਰਵਾਈ ਕਰਕੇ ਪੋਸਟ ਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।