ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 5 ਅਗਸਤ
ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਵਿੱਚ ਸਥਿਤ ਗੁਰਦੁਆਰਾ ਬਾਉਲੀ ਸਾਹਿਬ ਦਾ ਪਵਿੱਤਰ ਜਲ ਦਿਨੋ-ਦਿਨ ਦੂਸ਼ਿਤ ਹੋ ਰਿਹਾ ਜਿਸ ਦਾ ਮੁੱਖ ਕਾਰਨ ਨਗਰ ਗੋਇੰਦਵਾਲ ਸਾਹਿਬ ਦਾ ਗੰਦਾ ਪਾਣੀ ਹੈ। ਟ੍ਰੀਟਮੈਂਟ ਪਲਾਂਟ ਚਾਲੂ ਨਾ ਹੋਣ ਕਾਰਨ ਗੁਰਦੁਆਰਾ ਸਾਹਿਬ ਨਾਲ ਲੱਗਦੇ ਦਰਿਆ ਬਿਆਸ ਦਾ ਹਿੱਸਾ ਬਣੇ ਇੱਕ ਨਾਲੇ ਵਿੱਚ ਗੋਇੰਦਵਾਲ ਦਾ ਗੰਦਾ ਪਾਣੀ ਪਾਇਆ ਜਾ ਰਿਹਾ ਜੋ ਦਰਿਆ ਬਿਆਸ ਦੇ ਪਾਣੀ ਨੂੰ ਗੰਧਲਾ ਕਰ ਰਿਹਾ ਹੈ। ਇਸ ਗੰਭੀਰ ਸਮੱਸਿਆ ਪ੍ਰਤੀ ਇਲਾਕੇ ਦੀਆ ਸੁਹਿਰਦ ਸ਼ਖਸ਼ੀਅਤਾਂ ਵੱਲੋ ਆਵਾਜ਼ ਬੁਲੰਦ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਸੁਰਿੰਦਰਪਾਲ ਸਿੰਘ ਸੈਣੀ, ਰਣਜੀਤ ਸਿੰਘ ਲੱਕੀ, ਡਾਕਟਰ ਸਤਨਾਮ ਸਿੰਘ ਦੇ ਯਤਨਾ ਸਦਕਾ ਐਨਵਾਇਰਨਮੈਂਟ ਸਿਟੀਜਨ ਦੇ ਮੈਂਬਰ ਦਲਜੀਤ ਸਿੰਘ ਕੋਹਲੀ ਵੱਲੋ ਮੌਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋ ਪਵਿੱਤਰ ਬਾਉਲੀ ਸਾਹਿਬ ਦੇ ਜਲ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਦਰਿਆ ਬਿਆਸ ਕਿਨਾਰੇ ਵਗਦੇ ਨਾਲੇ ਦੀ ਨਿਕਾਸੀ ਕਰਨ ਅਤੇ ਇਸ ਨਾਲੇ ਨੂੰ ਸੁੰਦਰ ਝੀਲ ਬਣਾਉਣ ਲਈ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਵਾਤਾਵਰਣ ਪ੍ਰੇਮੀਆ ਸੰਪਰਦਾਇ ਪਾਸੋਂ ਮੰਗ ਕਰਦਿਆਂ ਗੋਇੰਦਵਾਲ ਸਾਹਿਬ ਦੇ ਟ੍ਰੀਟਮੈਂਟ ਪਲਾਂਟ ਨੂੰ ਜਲਦੀ ਚਾਲੂ ਕਰਨ ਦੀ ਮੰਗ ਕੀਤੀ।