ਫ਼ਤਹਿਗੜ੍ਹ ਚੂੜੀਆਂ: ਸਥਾਨਕ ਵਾਰਡ ਨੰਬਰ-4, ਦਸਮੇਸ਼ ਨਗਰ ਵਿੱਚ ਇੱਕ 62 ਸਾਲਾ ਬਜ਼ੁਰਗ ਵਿਅਕਤੀ ਕਰੰਟ ਲੱਗਣ ਕਾਰਨ ਕਾਫ਼ੀ ਝੁਲਸ ਗਿਆ। ਇਸ ਸਬੰਧੀ ਬਜ਼ੁਰਗ ਦੇ ਲੜਕੇ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਪਿਤਾ ਬਨਵਾਰੀ ਲਾਲ ਕੋਠੇ ’ਤੇ ਆਪਣਾ ਕੰਮ ਕਰ ਰਿਹਾ ਸੀ। ਇਸ ਦੌਰਾਨ ਕੋਠੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਊਸ ਦੇ ਸਿਰ ਨਾਲ ਛੂਹ ਗਈਆਂ ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਤੇ ਊਹ ਬੁਰੀ ਤਰ੍ਹਾਂ ਝੁਲਸਿਆ ਗਿਆ। ਊਹ ਤੁਰੰਤ ਆਪਣੇ ਪਿਤਾ ਬਨਵਾਰੀ ਲਾਲ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਲੈ ਗਿਆ ਜਿੱਥੇ ਊਸ ਦਾ ਇਲਾਜ ਚੱਲ ਰਿਹਾ ਹੈ। -ਪੱਤਰ ਪ੍ਰੇਰਕ