ਪੱਤਰ ਪ੍ਰੇਰਕ
ਤਰਨ ਤਾਰਨ, 7 ਜਨਵਰੀ
ਹਰੀਕੇ ਅੱਡੇ ਤੇ ਕੋਲ ਹੋਏ ਸੜਕ ਹਾਦਸੇ ਵਿੱਚ ਇੱਕ ਬਿਰਧ ਔਰਤ ਦੀ ਬੱਸ ਹੇਠਾਂ ਆਉਣ ਨਾਲ ਮੌਤ ਗਈ| ਮ੍ਰਿਤਕਾ ਦੀ ਸ਼ਨਾਖਤ ਸੁਰਜੀਤ ਕੌਰ (73) ਵਾਸੀ ਘਰਿਆਲਾ ਦੇ ਤੌਰ ’ਤੇ ਕੀਤੀ ਗਈ ਹੈ| ਸੁਰਜੀਤ ਕੌਰ ਫਿਰੋਜ਼ਪੁਰ ਤੋਂ ਆਪਣੇ ਪਿੰਡ ਜਾਣ ਲਈ ਪੰਜਾਬ ਰੋਡਵੇਜ਼ ਫਿਰੋਜ਼ਪੁਰ ਦੀ ਬੱਸ ਨੰਬਰ ਪੀਬੀ-05, 4946 ’ਤੇ ਬੈਠ ਕੇ ਹਰੀਕੇ ਤੱਕ ਆਈ ਸੀ| ਉਹ ਬੱਸ ਤੋਂ ਉਤਰ ਕੇ ਸੜਕ ਪਾਰ ਕਰ ਰਹੀ ਸੀ ਕਿ ਇੰਨੇ ਨੂੰ ਕੰਡਕਟਰ ਨੇ ਬਿਨਾਂ ਖਿਆਲ ਕੀਤਿਆਂ ਬੱਸ ਚਲਾਉਣ ਲਈ ਵਿਸਲ ਮਾਰ ਦਿੱਤੀ ਅਤੇ ਸੁਰਜੀਤ ਕੌਰ ਬੱਸ ਹੇਠਾਂ ਆ ਗਈ| ਬੱਸ ਸੁਰਜੀਤ ਕੌਰ ਦੀਆਂ ਲੱਤਾਂ ਉੱਤੋਂ ਲੰਘ ਗਈ| ਇਸ ਸਬੰਧੀ ਹਰੀਕੇ ਪੁਲੀਸ ਨੇ ਬੱਸ ਦੇ ਕੰਡਕਟਰ ਤੇ ਡਰਾਈਵਰ ਵਿਰੁੱਧ ਧਾਰਾ 304-ਏ, 34 ਅਧੀਨ ਕੇਸ ਦਰਜ ਕੀਤਾ ਹੈ ਤੇ ਦੋਵੇਂ ਫ਼ਰਾਰ ਹਨ|