ਪੱਤਰ ਪ੍ਰੇਰਕ
ਅਟਾਰੀ, 30 ਜਨਵਰੀ
ਬੂਆ ਨੰਗਲੀ ਵਿੱਚ ਵੱਡੇ ਇਕੱਠ ਨੂੰ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਦੇ ਦਸ ਸਾਲ ਅਤੇ ਕਾਂਗਰਸ ਦੇ ਪੰਜ ਸਾਲਾਂ ਦਾ ਲੇਖਾ-ਜੋਖਾ ਜ਼ਰੂਰ ਕਰਿਓ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਰਹਿੰਦੇ ਵਿਕਾਸ ਕਾਰਜ ਪੂਰੇ ਕੀਤੇ ਜਾਣਗੇ। ਇਸ ਮੌਕੇ ਹਲਕਾ ਰਾਜਾਸਾਂਸੀ ’ਚ ਕਾਂਗਰਸ ਦੇ ਉਮੀਦਵਾਰ ਦੀ ਸਥਿਤੀ ਉਸ ਸਮੇਂ ਹੋਰ ਮਜ਼ਬੂਤ ਹੋ ਗਈ, ਜਦੋਂ ਹਲਕੇ ਦੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਆਪਣਾ ਸਮਰਥਨ ਦਿੱਤਾ ਗਿਆ। ਜਾਮਾ ਮਸਜਿਦ ਸ਼ਹਿਨਸ਼ਾਹ ਰਾਜਾਸਾਂਸੀ ਮੌਲਵੀ ਮਣਜ਼ਿਰ ਕਾਸਮੀ, ਬਾਬਾ ਮੇਵਾ ਸ਼ਾਹ ਮੁਖੀ ਦਰਬਾਰ, ਹਾਫਿਜ਼ ਮੁਸਤਾਕ, ਗੁੱਜਰ ਬਰਾਦਰੀ ਨੇ ਕਾਂਗਰਸ ਪਾਰਟੀ ਨੂੰ ਆਪਣਾ ਭਰਪੂਰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਅਜੇਪ੍ਰਤਾਪ ਸਿੰਘ ਸਰਕਾਰੀਆ, ਸੁਖਬੀਰ ਸਿੰਘ ਛੋਟਾ ਸੁੱਖ, ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ, ਸਰਪੰਚ ਦਿਲਪ੍ਰੀਤ ਸਿੰਘ ਟੋਨੀ, ਡਾ. ਸ਼ਮਸ਼ੇਰ ਸਿੰਘ ਕੋਹਰੀ, ਜਸਕਰਨ ਸਿੰਘ ਕੋਹਰੀ, ਦਿਆਲ ਸਿੰਘ, ਅਵਤਾਰ ਸਿੰਘ, ਡਾਕਟਰ ਪਲਵਿੰਦਰ ਸਿੰਘ, ਮੁਖਤਾਰ ਸਿੰਘ ਫ਼ੌਜੀ, ਸੁਖਜਿੰਦਰ ਸਿੰਘ, ਉਂਕਾਰ ਸਿੰਘ, ਜਗਤਾਰ ਸਿੰਘ, ਬਾਬਾ ਬਲਵਿੰਦਰ ਸਿੰਘ, ਮੰਗਲ ਸਿੰਘ, ਗੁਰਨਾਮ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।