ਤਰਨ ਤਾਰਨ: ਪਿੰਡ ਗੰਡੀਵਿੰਡ ਦੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਝੰਡੇ ਹੇਠ ਕੀਤੀ ਇਕ ਮੀਟਿੰਗ ਵਿੱਚ ਜਿੱਤ ਤੱਕ ਕਿਸਾਨ ਅੰਦੋਲਨ ਨੂੰ ਹਮਾਇਤ ਦਿੰਦੇ ਰਹਿਣ ਦਾ ਮਤਾ ਪਾਸ ਕੀਤਾ ਗਿਆ| ਇਸ ਮੌਕੇ ਪਿੰਡ ਇਕਾਈ ਦੀ 11 ਮੈਂਬਰੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ| ਚੋਣ ਵਿੱਚ ਮਨਪ੍ਰੀਤ ਸਿੰਘ ਨੂੰ ਪ੍ਰਧਾਨ, ਸੁਰਜੀਤ ਸਿੰਘ ਨੂੰ ਜਨਰਲ ਸਕੱਤਰ, ਪਰਮਿੰਦਰ ਸਿੰਘ ਨੂੰ ਮੀਤ ਪ੍ਰਧਾਨ, ਗੁਰਲਾਲ ਸਿੰਘ ਨੂੰ ਖਜ਼ਾਨਚੀ ਅਤੇ ਨਵਦੀਪ ਸਿੰਘ ਨੂੰ ਮੈਂਬਰ ਚੁਣਿਆ ਗਿਆ| ਇਸ ਮੌਕੇ ਜਥੇਬੰਦੀ ਦੇ ਆਗੂ ਸੁਖਜੀਤ ਸਿੰਘ ਬੁਰਜ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਚਰਚਿਤ ਤਿੰਨ ਖੇਤੀ ਕਾਨੂੰਨਾਂ ਦੇ ਲਾਗੂ ਕੀਤੇ ਜਾਣ ਨਾਲ ਕਿਸਾਨੀ ਤੋਂ ਇਲਾਵਾ ਹੋਰਾਂ ਕਾਰੋਬਾਰਾਂ ਆਦਿ ’ਚ ਲੱਗੇ ਲੋਕਾਂ ਦੇ ਰੁਜ਼ਗਾਰ ਜਾਂਦੇ ਰਹਿਣਗੇ|
-ਪੱਤਰ ਪ੍ਰੇਰਕ