ਸ੍ਰੀ ਗੋਇੰਦਵਾਲ ਸਾਹਿਬ: ਇੱਥੇ ਸਰਕਾਰੀ ਐਲੀਮੈਂਟਰੀ ਸਕੂਲ ’ਚ ਚੋਰਾਂ ਵੱਲੋਂ ਪੰਜਵੀਂ ਵਾਰ ਚੋਰੀ ਕੀਤੀ ਗਈ। ਸਕੂਲ ਸਟਾਫ਼ ਵੱਲੋਂ ਪੰਜ ਵਾਰ ਥਾਣਾ ਗੋਇੰਦਵਾਲ ਸਾਹਿਬ ’ਚ ਦਰਖਾਸਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਸਕੂਲ ਦੀ ਹੈੱਡ ਟੀਚਰ ਅਮਰਜੀਤ ਕੌਰ ਨੇ ਦੱਸਿਆ ਕਿ ਚੋਰਾਂ ਵੱਲੋਂ ਅਕਤੂਬਰ ਤੋਂ ਹੁਣ ਤੱਕ ਪੰਜ ਚੋਰੀਆਂ ਕੀਤੀਆਂ ਜਾ ਚੁੱਕੀਆਂ ਹਨ। ਚੋਰਾਂ ਵੱਲੋਂ ਇੱਕ ਕੁਇੰਟਲ ਕਣਕ, ਬਿਜਲੀ ਦੀ ਤਾਰ, ਸਕੂਲ ਵਿੱਚ ਲੱਗੇ ਨਲਕੇ ਦੇ ਲੋਹੇ ਦਾ ਸਾਮਾਨ, ਸਕੂਲ ਦਾ ਪੁਰਾਣਾ ਰਿਕਾਰਡ, ਲੋਹੇ ਦੇ ਪਾਈਪ, ਸਰੀਆ, ਗੈਸ ਸਿਲੰਡਰ, ਚੁੱਲ੍ਹਾ, ਚਾਰ ਪੱਖੇ ਅਤੇ ਇੱਕ ਪਾਣੀ ਵਾਲੀ ਟੈਂਕੀ ਚੋਰੀ ਕੀਤੀ ਜਾ ਚੁੱਕੀ ਹੈ। ਥਾਣਾ ਮੁਖੀ ਹਰਿਦਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। -ਪੱਤਰ ਪ੍ਰੇਰਕ