ਪੱਤਰ ਪ੍ਰੇਰਕ
ਪਠਾਨਕੋਟ, 1 ਨਵੰਬਰ
ਸੁਜਾਨਪੁਰ ਪੁਲੀਸ ਵਲੋਂ ਮੋਬਾਈਲ ’ਤੇ ਬੱਚੇ ਦੀ ਅਸ਼ਲੀਲ ਵੀਡੀਓ ਭੇਜਣ ਦੇ ਜੁਰਮ ਵਿੱਚ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰੂਪਸੀ ਢਿਲੋਂ ਵਾਸੀ ਦਿੱਲੀ ਨੇ 14 ਮਈ ਨੂੰ ਆਈਜੀ ਪੰਜਾਬ ਨੂੰ ਆਨਲਾਈਨ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਫੇਸਬੁੱਕ ਅਕਾਊਂਟ ’ਤੇ ਵਿਕਾਸ ਕੁਮਾਰ ਵਾਸੀ ਮਿਰਜਾਪੁਰ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਉਸ ਨੂੰ ਬੱਚੇ ਦੀ ਅਸ਼ਲੀਲ ਵੀਡੀਓ ਭੇਜੀ ਸੀ ਜਿਸ ਦੀ ਸ਼ਿਕਾਇਤ ਤੇ ਐਸਪੀ ਪ੍ਰਭਜੋਤ ਸਿੰਘ ਵਿਰਕ ਵਲੋਂ ਪੜਤਾਲ ਕਰਨ ਬਾਅਦ ਸੁਜਾਨਪੁਰ ਪੁਲੀਸ ਨੇ ਵਿਕਾਸ ਕੁਮਾਰ ਵਾਸੀ ਮਿਰਜਾਪੁਰ ਦੇ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।