ਪਠਾਨਕੋਟ:
ਜਨ ਕਲਿਆਣ ਸੇਵਾ ਸਮਿਤੀ ਵੱਲੋਂ ਪ੍ਰਧਾਨ ਡਾ. ਐੱਮਐੱਲ ਅੱਤਰੀ ਅਤੇ ਚੇਅਰਮੈਨ ਵਿਜੇ ਪਾਸੀ ਦੀ ਅਗਵਾਈ ਵਿੱਚ ਜ਼ਰੂਰਤਮੰਦ ਪਰਿਵਾਰ ਦੀ ਕੰਨਿਆ ਦੇ ਵਿਆਹ ਲਈ ਰਾਸ਼ਨ ਦਿੱਤਾ ਗਿਆ। ਇਸ ਮੌਕੇ ਸਤੀਸ਼ ਪਾਸੀ, ਨਰਿੰਦਰ ਅਤੇ ਅਵਤਾਰ ਅਬਰੋਲ ਵੀ ਹਾਜ਼ਰ ਸਨ। ਵਿਜੇ ਪਾਸੀ ਅਤੇ ਡਾ. ਅੱਤਰੀ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਜ਼ਰੂਰਤਮੰਦ ਅਤੇ ਗ਼ਰੀਬਾਂ ਦੀ ਸਹਾਇਤਾ ਕਰਨਾ ਹੈ। ਇਸ ਲਈ ਸਮੇਂ-ਸਮੇਂ ’ਤੇ ਪ੍ਰਾਜੈਕਟ ਕੀਤੇ ਜਾ ਰਹੇ ਹਨ। ਇਸ ਵਿੱਚ ਸੰਸਥਾ ਨਾਲ ਜੁੜੇ ਸਾਰੇ ਮੈਂਬਰ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਜ਼ਰੂਰਤਮੰਦ ਦੀ ਸੇਵਾ ਕਰਨੀ ਚਾਹੀਦੀ ਹੈ। -ਪੱਤਰ ਪ੍ਰੇਰਕ