ਬਟਾਲਾ: ਅਦਾਕਾਰ ਹਰਦੀਪ ਗਿੱਲ ਨੇ ਪਿੰਡ ਮਾਨ ਸੈਂਡਵਾਲ ’ਚ ਸ਼ਬਦ ਸਾਂਝ ਲਾਇਬਰੇਰੀ ਨੂੰ ਅੱਜ ਡੇਢ ਸੌ ਤੋਂ ਵੱਧ ਕਿਤਾਬਾਂ ਭੇਟ ਕੀਤੀਆਂ। ਉਨ੍ਹਾਂ ਪਿੰਡ ਦੇ ਨਿੱਗਰ ਸੋਚ ਦੇ ਮਾਲਕ ਜਸਦੇਵ ਮਾਨ ਵੱਲੋਂ ਪਿੰਡ ’ਚ ਸ਼ਬਦ ਸਾਂਝ ਲਾਇਬਰੇਰੀ ਖੋਲ੍ਹਣ ਦੀ ਤੇ ਬੱਚਿਆਂ ਅਤੇ ਨੌਜਵਾਨਾਂ ਅੰਦਰ ਕਿਤਾਬੀ ਚੇਟਕ ਲਾਉਣ ਦੇ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਜਸਦੇਵ ਮਾਨ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਨੇ ਪਿੰਡ ਦੇ ਬੱਚਿਆਂ, ਨੌਜਵਾਨਾਂ ਦੀ ਸੋਚ ਨਿੱਗਰ ਕਰਨ ਦੇ ਯਤਨਾਂ ਸ਼ਬਦ ਸਾਂਝ ਲਾਇਬਰੇਰੀ ਸ਼ੁਰੂ ਕੀਤੀ। ਇਸ ਮੌਕੇ ਲਾਇਬ੍ਰੇਰੀਅਨ ਰਮਨਦੀਪ ਕੌਰ ਮਾਨ, ਫੋਟੋਗ੍ਰਾਫਰ ਸਾਗਰ, ਰਜਿੰਦਰ ਬੰਟੂ, ਗਗਨ ਮਾਨ, ਹੈੱਡਗ੍ਰੰਥੀ ਬਾਬਾ ਬਲਦੇਵ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ