ਪੱਤਰ ਪ੍ਰੇਰਕ
ਤਰਨ ਤਾਰਨ, 10 ਅਪਰੈਲ
ਪਿੰਡ ਡਿਆਲ-ਸ਼ਹਾਬਪੁਰ ਦੀ ਲੜਕੀ ਨਾਲ ਉਸਦੇ ਹੀ ਪਿੰਡ ਦੇ ਦੋ ਜਣਿਆਂ ਵੱਲੋਂ ਛੇੜਛਾੜ ਕਰ ਕੇ ਉਸ ਨੂੰ ਨਗਨ ਤੱਕ ਕਰਨ ਦੀ ਕੋਸ਼ਿਸ਼ ਕੀਤੀ ਗਈ| ਜਾਣਕਾਰੀ ਮੁਤਾਬਕ ਪੀੜਤਾ ਪੰਜ ਦਿਨ ਪਹਿਲਾਂ ਸ਼ਾਮ ਵੇਲੇ ਪਿੰਡ ਦੇ ਅੱਡੇ ਤੋਂ ਆਪਣੇ ਘਰ ਜਾ ਰਹੀ ਸੀ ਕਿ ਰਾਹ ਵਿੱਚ ਮੁਲਜ਼ਮਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਰੋਕ ਲਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ| ਮੁਲਜ਼ਮਾਂ ਦੀ ਸ਼ਨਾਖਤ ਕਰਨ ਅਤੇ ਗਗਨਦੀਪ ਸਿੰਘ ਘੁੱਗੀ ਵਜੋਂ ਹੋਈ ਹੈ| ਸਰਹਾਲੀ ਪੁਲੀਸ ਨੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਕੇਸ ਦੀ ਪੜਤਾਲ ਦਾ ਕੰਮ ਏਐੱਸਆਈ ਗੁਰਪਾਲ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ| ਪੁਲੀਸ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ|