ਤਰਨ ਤਾਰਨ: ਭਾਜਪਾ ਦੇ ਸਥਾਨਕ ਜ਼ਿਲ੍ਹਾ ਪ੍ਰਧਾਨ ਰਾਮ ਲਾਲ ਦੇ ਘਰ ਬੀਤੀ ਅੱਧੀ ਰਾਤ ਸ਼ਰਾਰਤੀਆਂ ਨੇ ਇੱਟਾਂ-ਵੱਟੇ ਚਲਾਏ ਜਿਸ ਨਾਲ ਘਰ ਦੇ ਮੇਨ ਗੇਟ ’ਤੇ ਲੱਗੇ ਸ਼ੀਸ਼ੇ ਟੁੱਟ ਗਏ| ਘਟਨਾ ਬਾਰੇ ਭਾਜਪਾ ਆਗੂ ਵੱਲੋਂ ਤੁਰੰਤ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੂੰ ਸੂਚਨਾ ਦਿੱਤੀ ਗਈ| ਰਾਮ ਲਾਲ ਨੇ ਦੱਸਿਆ ਕਿ ਉਹ ਘਰ ਦੇ ਚੁਬਾਰੇ ’ਤੇ ਸੁੱਤਾ ਸੀ ਕਿ ਉਸਨੇ ਦੇਖਿਆ ਕਿ ਦੋ ਨਕਾਬਪੋਸ਼ ਇੱਟਾਂ ਵੱਟੇ ਮਾਰਨ ਉਪਰੰਤ ਮੌਕੇ ਤੋਂ ਫ਼ਰਾਰ ਹੋ ਰਹੇ ਸਨ| -ਪੱਤਰ ਪ੍ਰੇਰਕ