ਐੱਨ.ਪੀ.ਧਵਨ
ਪਠਾਨਕੋਟ, 8 ਜੁਲਾਈ
ਬੇਗੋਵਾਲ ਤਾਰਾਗੜ੍ਹ ਵਿੱਚ ਕੇਆਰਬੀ ਪ੍ਰੀਮੀਅਰ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਯੁਵਾ ਯੂਥ ਕਲੱਬ ਵੱਲੋਂ ਸ਼ਾਸ਼ਵਤ ਏਰੀ ਦੀ ਅਗਵਾਈ ਵਿੱਚ ਪਹਿਲਾ ਓਪਨ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਹਾਕੀ ਕੋਚ ਦਰਸ਼ਨ ਸਿੰਘ, ਕੋਚ ਉਤਮ ਸਿੰਘ, ਕੋਚ ਭਰਥ ਸਿੰਘ, ਅੰਤਰਰਾਸ਼ਟਰੀ ਹਾਕੀ ਖਿਡਾਰੀ ਵਿਕਰਮਜੀਤ ਸਿੰਘ ਬੰਟੀ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਹਰਸ਼ ਸ਼ਰਮਾ ਮੁੱਖ ਰੂਪ ਵਿੱਚ ਸ਼ਾਮਲ ਹੋਏ। ਇੰਨ੍ਹਾਂ ਦੇ ਇਲਾਵਾ ਇੰਸਪੈਕਟਰ ਵਿਪਨ ਵਰਮਾ, ਸੁਰੇਸ਼ ਬਿੰਦੂ, ਕੁਲਦੀਪ ਰਾਜ ਭਾਊ, ਦੀਪੂ ਸੈਣੀ, ਪਵਨ ਸ਼ਰਮਾ, ਸ਼ੰਮੀ ਸਲਾਰੀਆ, ਮੁਨੀਸ਼, ਨਿੱਕੂ ਠਾਕੁਰ ਆਦਿ ਵੀ ਹਾਜ਼ਰ ਸਨ। ਸ਼ਾਸ਼ਵਤ ਏਰੀ ਅਨੁਸਾਰ ਇਸ ਟੂਰਨਾਮੈਂਟ ਵਿੱਚ ਜ਼ਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਤੋਂ ਕੁੱਲ 8 ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿੱਚ ਗੁਰਦਾਸਪੁਰ ਸਪੋਰਟਸ ਕਲੱਬ ਦੀ ਟੀਮ ਨੇ ਤੰਗੋਸ਼ਾਹ ਸਪੋਰਟਸ ਕਲੱਬ ਨੂੰ 4-1 ਦੇ ਅੰਤਰ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਜਦ ਕਿ ਦੂਸਰੇ ਸੈਮੀਫਾਈਨਲ ਵਿੱਚ ਤਾਰਾਗੜ੍ਹ ਸਪੋਰਟਸ ਕਲੱਬ ਨੇ ਮਲਿਕਪੁਰ ਸਪੋਰਟਸ ਕਲੱਬ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਟੂਰਨਾਮੈਂਟ ਦਾ ਫਾਈਨਲ ਮੈਚ ਤਾਰਾਗੜ੍ਹ ਸਪੋਰਟਸ ਕਲੱਬ ਅਤੇ ਗੁਰਦਾਸਪੁਰ ਸਪੋਰਟਸ ਕਲੱਬ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਤਾਰਾਗੜ੍ਹ ਸਪੋਰਟਸ ਕਲੱਬ ਨੇ ਗੁਰਦਾਸਪੁਰ ਸਪੋਰਟਸ ਕਲੱਬ ਨੂੰ 1-0 ਦੇ ਅੰਤਰ ਨਾਲ ਹਰਾ ਕੇ ਟੂਰਨਾਮੈਂਟ ਦੀ ਟਰਾਫੀ ’ਤੇ ਕਬਜ਼ਾ ਕਰ ਲਿਆ। ਤਾਰਾਗੜ੍ਹ ਸਪੋਰਟਸ ਕਲੱਬ ਦੇ ਖਿਡਾਰੀ ਸਨੀ ਨੂੰ ਮੈਨ ਆਫ ਦਿ ਟੂਰਨਾਮੈਂਟ ਦੀ ਟਰਾਫੀ ਨਾਲ ਨਵਾਜਿਆ ਗਿਆ। ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।