ਪੱਤਰ ਪ੍ਰੇਰਕ
ਜੈਂਤੀਪੁਰ, 22 ਅਕਤੂਬਰ
ਹਲਕਾ ਮਜੀਠਾ ਦੇ ਪਿੰਡ ਪਾਖਰਪੁਰਾ ਦੇ ਸਮਾਜ ਸੇਵੀ, ਸਾਬਕਾ ਹਾਕੀ ਖਿਡਾਰੀ, ਮਾਝੇ ਦੇ ਪਿੰਡਾਂ ਵਿੱਚ ਹਾਕੀ ਖੇਡ ਪ੍ਰਫੁੱਲਿਤ ਕਰਨ ਵਾਲੇ ਸੇਵਾ ਮੁਕਤ ਸਟੇਟ ਐਵਾਰਡੀ ਮੁੱਖ ਅਧਿਆਪਕ ਸਤਨਾਮ ਸਿੰਘ ਪਾਖਰਪੁਰਾ ਦਾ ਪਿੰਡ ਪਾਖਰਪੁਰਾ ਦਾ ਨਵਾਂ ਸਰਪੰਚ ਚੁਣੇ ਜਾਣ |ਤੇ ਨਵੀਂ ਪੰਚਾਇਤ ਨੂੰ ਪਿੰਡ ਸਮੂਹ ਸੰਗਤ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਂਬਰ ਪੰਚਾਇਤ ਪਰਮਜੀਤ ਕੌਰ, ਸੁਖਵਿੰਦਰ ਸਿੰਘ, ਇੰਸਪੈਕਟਰ ਪਲਵਿੰਦਰ ਸਿੰਘ ਕਾਹਲੋਂ, ਮੇਵਾ ਸਿੰਘ,ਜੋਰਜ ਮਸੀਹ, ਬਲਵਿੰਦਰ ਕੌਰ, ਕੁਲਜੀਤ ਕੌਰ, ਰਮਨਦੀਪ ਕੌਰ ਅਤੇ ਪਿੰਡ ਦੇ ਪਤਵੰਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਚੱਬਾ, ਅਵਤਾਰ ਸਿੰਘ ਕਾਹਲੋਂ ਹਾਜ਼ਰ ਸਨ।