ਹੁਸ਼ਿਆਰਪੁਰ: ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਸਦਭਾਵਨਾ ਕਮੇਟੀ ਵਲੋਂ ਅੱਜ ਸਾਬਕਾ ਵਿਧਾਇਕ ਓਮ ਪ੍ਰਕਾਸ਼ ਬੱਗਾ ਦੀ 36ਵੀਂ ਬਰਸੀ ਮੌਕੇ ਸਿਹਤ ਵਿਭਾਗ ਅਤੇ ਸਮਸ਼ਾਨਘਾਟ ਵਿੱਚ ਕੰਮ ਕਰਨ ਵਾਲੇ ਉਨ੍ਹਾਂ 15 ਅਧਿਕਾਰੀਆਂ ਤੇ ਕਾਮਿਆਂ ਨੂੰ ‘ਪ੍ਰਿੰਸੀਪਲ ਬੱਗਾ ਸੇਵਾ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਕਰੋਨਾਵਾਇਰਸ ਤੋਂ ਪ੍ਰਭਾਵਿਤ ਮ੍ਰਿਤਕ ਦੇਹਾਂ ਦੇ ਸਸਕਾਰ ਵਿੱਚ ਸਹਿਯੋਗ ਦਿੱਤਾ ਸੀ। ਉਨ੍ਹਾਂ ਨੂੰ ਸਨਮਾਨ ਵਜੋਂ ਯਾਦਗਾਰੀ ਚਿੰਨ੍ਹ, ਕਰੋਨਾਵਾਇਰਸ ਤੋਂ ਬਚਣ ਵਾਸਤੇ ਰੋਜ਼ਾਨਾ ਇਸਤੇਮਾਲ ਹੋਣ ਵਾਲਾ ਸਾਮਾਨ ਵਾਲੀ ਕਿੱਟ ਅਤੇ ਦੋ ਹਜ਼ਾਰ ਰੁਪਏ ਰਾਸ਼ੀ ਦਿੱਤੀ ਗਈ। -ਪੱਤਰ ਪ੍ਰੇਰਕ