ਪੱਤਰ ਪ੍ਰੇਰਕ
ਧਾਰੀਵਾਲ, 4 ਅਗਸਤ
ਸੀਬੀਐੱਸਈ ਬੋਰਡ ਵੱਲੋਂ ਐਲਾਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਆਪਣੇ ਸਕੂਲਾਂ ਦਾ ਨਾਂ ਰੌਸ਼ਨ ਕੀਤਾ। ਇਸ ਤਰ੍ਹਾਂ ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਦਾ ਦਸਵੀਂ ਦਾ ਨਤੀਜਾ ਸੌ ਫ਼ੀਸਦ ਰਿਹਾ। ਇਸ ਸਬੰਧੀ ਸਕੂਲ ਪ੍ਰਿੰਸੀਪਲ ਗਗਨਪ੍ਰੀਤ ਕੌਰ ਨੇ ਦੱਸਿਆ ਕਿ ਦਸਵੀਂ ਦੇ ਨਤੀਜੇ ਵਿੱਚ ਸਿਮਰਜੀਤ ਕੌਰ ਨੇ 94.4 ਫ਼ੀਸਦ ਅੰਕ, ਗਗਨਪ੍ਰੀਤ ਕੌਰ ਨੇ 93.6 ਫ਼ੀਸਦ ਅੰਕ, ਸਨੀਤ ਨੇ 90 ਫ਼ੀਸਦ ਅੰਕ ਅਤੇ ਨਵਲੀਨ ਕੌਰ ਨੇ 89.6 ਫ਼ੀਸਦ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ, ਤੀਸਰਾ ਅਤੇ ਚੌਥਾ ਸਥਾਨ ਹਾਸਲ ਕੀਤਾ।
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਆਕਾਸ਼ ਇੰਸਟੀਚਿਊਟ ਦੇ ਪਾਠਕ੍ਰਮ ਅਤੇ ਪ੍ਰੋਗਰਾਮਾਂ ਦੀ ਬਦੌਲਤ ਅੰਮ੍ਰਿਤਸਰ ਦੇ 20 ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ 10ਵੀਂ ਜਮਾਤ ਦੇ ਨਤੀਜਆਂ ਵਿੱਚ 90 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਆਕਾਸ਼ ਚੌਧਰੀ ਨੇ ਦੱਸਿਆ ਕਿ 20 ’ਚੋਂ 7 ਵਿਦਿਆਰਥੀਆਂ ਨੇ 95 ਫ਼ੀਸਦ ਅੰਕ ਹਾਸਲ ਕੀਤੇ। ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ। ਇਸ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਰਿਆਤ ਬਾਹਰਾ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ।
ਚੇਤਨਪੁਰਾ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ’ਚ ਸੰਤ ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ ਦਾ ਨਤੀਜਾ ਸ਼ਾਨਦਾਰ 100 ਫੀਸਦੀ ਰਿਹਾ।
ਸੇਂਟ ਕਬੀਰ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਧਾਰੀਵਾਲ (ਪੱਤਰ ਪ੍ਰੇਰਕ): ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ’ਚ ਰਿਕਾਰਡ ਤੋੜ ਨਤੀਜਾ ਦਿੱਤਾ ਹੈ। ਸਕੂਲ ਪ੍ਰਿੰਸੀਪਲ ਐੱਸਬੀ ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਅਤੇ ਕੁਲਦੀਪ ਕੌਰ ਨੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਇਸ ਸਾਲ ਸਕੂਲ ਦੇ ਕੁੱਲ 181 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 30 ਵਿਦਿਆਰਥੀਆਂ 90 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਨੇ ਦੱਸਿਆ ਜਸਲੀਨ ਕੌਰ 97.6 ਫ਼ੀਸਦ, ਸਿਮਰਨਜੀਤ ਕੌਰ 96.6 ਫ਼ੀਸਦ, ਮੁਸਕਾਨ ਲੋਮਸ 95.6 ਫ਼ੀਸਦ ਅੰਕਾਂ ਨਾਲ ਸਕੂਲ ’ਚੋਂ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ’ਤੇ ਰਹੀਆਂ।
ਵਿਦਿਆਰਥੀਆਂ ਵੱਲੋਂ ਸਕੂਲ ਪ੍ਰਬੰਧਕਾਂ ’ਤੇ ਪੱਖਪਾਤ ਕਰਨ ਦੇ ਦੋਸ਼
ਪੱਟੀ (ਪੱਤਰ ਪ੍ਰੇਰਕ): ਸਥਾਨਕ ਸ਼ਹਿਰ ਦੇ ਸੈਂਟਰਲ ਕੌਨਵੈਂਟ ਸਕੂਲ ਦੇ ਰਿਸ਼ਭ ਉੱਪਲ, ਗਰਿਸ਼ਵ ਸ਼ਰਮਾ, ਮੇਘਾ, ਸੁਖਮਨ, ਸੁਖਰਾਜ ਸਿੰਘ ਆਦਿ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਅਤੇ ਸਟਾਫ ਉਪਰ ਪੱਖਪਾਤ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸੀਬੀਐੱਸਈ ਬੋਰਡ ਅੰਦਰ ਨੌਵੀਂ ਜਮਾਤ 80 ਫ਼ੀਸਦ ਨੰਬਰ ਤੇ ਦਸਵੀ ਕਲਾਸ ਦੇ ਪ੍ਰੀ ਪ੍ਰੀਖਿਆ ’ਚ 80 ਫ਼ੀਸਦ ਨੰਬਰ ਪ੍ਰਾਪਤ ਕੀਤੇ ਸਨ ਪਰ ਉਨ੍ਹਾਂ ਨੂੰ ਦਸਵੀਂ ਕਲਾਸ ਦੇ ਫ਼ਾਈਨਲ ਰਿਜ਼ਲਟ ’ਚ 50 ਤੋਂ 58 ਫ਼ੀਸਦ ਨੰਬਰ ਦਿੱਤੇ ਗਏ ਹਨ। ਵਿਦਿਆਰਥੀਆਂ ਨੇ ਦੱਸਿਆ ਕਿ 50 ਫ਼ੀਸਦ ਤੱਕ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਤੇ ਸਟਾਫ਼ ਦੀ ਸ਼ਿਫ਼ਾਰਸ਼ ਨਾਲ 80 ਫ਼ੀਸਦ ਤੋਂ ਵੱਧ ਨੰਬਰ ਦੇ ਕੇ ਉਨ੍ਹਾਂ ਨਾਲ ਪੱਖਪਾਤ ਕੀਤਾ ਗਿਆ ਹੈ। ਇਸ ਸਬੰਧੀ ਪ੍ਰਿੰਸੀਪਲ ਸੋਨੀਆਂ ਨੇ ਦੱਸਿਆ ਕਿ ਸੀਬੀਐੱਸਈ ਬੋਰਡ ਦੇ ਨਿਯਮਾਂ ਤਹਿਤ ਸਕੂਲ ਵੱਲੋਂ ਰਿਜ਼ਲਟ ਦਿੱਤਾ ਗਿਆ ਤੇ ਵਿਦਿਆਰਥੀਆ ਦੀ ਕਾਰਗੁਜ਼ਾਰੀ ਮੁਤਾਬਕ ਰਿਜ਼ਲਟ ਪ੍ਰਤੀਸ਼ਤਾ ਬਣੀ ਹੈ ਅਤੇ ਕਿਸੇ ਵੀ ਵਿਦਿਆਰਥੀ ਨਾਲ ਪੱਖਪਾਤ ਨਹੀਂ ਕੀਤਾ ਗਿਆ।