ਨਿੱਜੀ ਪੱਤਰ ਪ੍ਰੇਰਕ
ਬਟਾਲਾ, 3 ਜੂਨ
ਕਰੋਨਾਵਾਇਰਸ ਕਾਰਨ ਪ੍ਰਸਿੱਧ ਕੀਰਤਨੀਏ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਸਮੇਤ ਪੰਜ ਹੋਰਾਂ ਦੇ ਅੰਮ੍ਰਿਤਸਰ ਜੂਹ ’ਚ ਅੰਤਿਮ ਸੰਸਕਾਰ ਕਰਨ ਵਾਲੇ ਪਟਵਾਰੀ ਕਰਤਾਰ ਸਿੰਘ ਅਤੇ ਕਰੋਨਾ ਪਾਜ਼ੇਟਿਵ ਪੀੜਤਾਂ ਦੀ ਸਹਾਇਤਾ ਕਰਨ ਵਾਲੇ ਪਟਵਾਰੀ ਜਸਵੰਤ ਸਿੰਘ ਦਾਲਮ ਦਾ ਅੱਜ ਸ਼੍ਰੋਮਣੀ ਅਕਾਲੀ ਦਲ (ਐੱਸਸੀ ਵਿੰਗ) ਵੱਲੋਂ ਭਾਈ ਘਨ੍ਹੱਈਆ ਐਵਾਰਡ ਨਾਲ ਸਨਮਾਨ ਕੀਤਾ ਗਿਆ। ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਦੀ ਅਗਵਾਈ ਵਿੱਚ ਇੱਥੋਂ ਥੋੜ੍ਹੀ ਦੂਰ ਗੁਰਦੁਆਰਾ ਓਠੀਆ ਸਾਹਿਬ ਵਿਖੇ ਸਾਦਾ ਸਮਾਗਮ ਕਰਵਾਇਆ ਗਿਆ। ਪਟਵਾਰੀ ਕਰਤਾਰ ਸਿੰਘ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਉਤਮ ਹੈ, ਜਿਸ ’ਤੇ ਉਹ ਅਤੇ ਉਸਦੀ ਟੀਮ ਪਹਿਰਾ ਦੇਣ ਦਾ ਯਤਨ ਕਰੇਗੀ।