ਜਗਤਾਰ ਸਿੰਘ ਛਿੱਤ
ਜੈਂਤੀਪੁਰ, 29 ਦਸੰਬਰ
ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਚਵਿੰਡਾ ਦੇਵੀ ਬੱਚਿਆਂ ਨੂੰ ਨਵੀਂ ਤਕਨਾਲੋਜੀ ਨਾਲ ਜੋੜਨ ਸਦਕਾ ਲੀਡ ਸਕੂਲਾਂ ਦੀ ਲੜੀ ’ਚ ਸ਼ਾਮਿਲ ਹੋਇਆ ਹੈ। ਸਕੂਲ ਦੇ ਸੰਚਾਲਕ ਜਸਪਾਲ ਮਸੀਹ ਨੇ ਦੱਸਿਆ ਕਿ ਜਿੱਥੇ ਬੱਚਿਆਂ ਨੂੰ ਨਵੇਂ ਤਰੀਕੇ ਰਾਹੀਂ ਪੜ੍ਹਾਇਆ ਜਾਵੇਗਾ, ਉੱਥੇ ਵਿਸ਼ਿਆਂ ਬਾਰੇ ਹੋਰ ਸਪੱਸ਼ਟ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖ ਕੇ ਪੜ੍ਹਾਈ ਕਰਵਾਈ ਜਾਵੇਗੀ। ਇਸ ਨਾਲ ਬੱਚਿਆਂ ਨੂੰ ਮੁਲਕ ਪੱਧਰ ’ਤੇ ਹੁੰਦੇ ਪੇਪਰਾਂ ਲਈ ਤਿਆਰ ਕੀਤਾ ਜਾਵੇਗਾ। ਹਰ ਜਮਾਤ ਵਿੱਚ ਐਲਈਡੀ ਦੀ ਵਰਤੋਂ ਕਰ ਕੇ ਬੱਚਿਆਂ ਦੀ ਗੁਣਵੱਤਾ ਨੂੰ ਨਿਖਾਰਿਆ ਜਾਵੇਗਾ। ਸਕੂਲ ਪ੍ਰਿੰਸੀਪਲ ਅਮਨਦੀਪ ਕੌਰ ਨੇ ਸਕੂਲ ਦੇ ਪ੍ਰੋਗਰਾਮ ਤੇ ਵਿਚਾਰ-ਵਟਾਂਦਰਾ ਕੀਤਾ। ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ ਲੀਡ ਸਕੂਲ ਦੀਆਂ ਨਵੀਆਂ ਤਕਨੀਕਾਂ ਨਾਲ ਬੱਚੇ ਵਧੀਆ ਪੜ੍ਹਨਗੇ।
ਇਸ ਮੌਕੇ ਸਕੂਲ ਦੇ ਵਾਈਸ ਚੇਅਰਮੈਨ ਅਸ਼ਵਨੀ ਕਪੂਰ, ਸਰਪੰਚ ਰਜਿੰਦਰ ਸਿੰਘ ਲਾਟੀ ਸਣੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।