ਪੱਤਰ ਪ੍ਰੇਰਕ
ਕਾਹਨੂੰਵਾਨ, 8 ਨਵੰਬਰ
ਇਲਾਕੇ ਦੀ ਨਾਮਵਰ ਸਮਾਜ ਸੇਵੀ ‘ਸੰਸਥਾ ਸੰਕਲਪ’ ਵੱਲੋਂ ਤਿੰਨ ਦਿਨਾਂ ‘ਖੇਡਾਂ ਰਿਆੜਕੀ ਦੀਆਂ’ ਅੱਜ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਈਆਂ। ਸੰਕਲਪ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਅਤੇ ਬਾਬਾ ਫਤਿਹ ਸਿੰਘ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਰਣਜੋਧ ਸਿੰਘ ਪੱਡਾ ਨੇ ਦੱਸਿਆ ਕਿ ਖੇਡਾਂ ਦਾ ਉਦਘਾਟਨ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸਨਕੋਟ ਨੇ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸ ਕੀਤਾ। ਸਿੱਖ ਹੈਰੀਟੇਜ ਸਕੂਲ ਹਰਚੋਵਾਲ ਦੇ ਬੱਚਿਆਂ ਨੇ ਮਾਰਸ਼ਲ ਆਰਟ ਗਤਕੇ ਦੀ ਸ਼ਾਨਦਾਰ ਪੇਸ਼ਕਾਰੀ ਕਰਕੇ ਖੇਡਾਂ ਦਾ ਆਗਾਜ਼ ਕੀਤਾ ਗਿਆ। ਖੇਡ ਦੇ ਪਹਿਲੇ ਦਿਨ ਕਲੱਸਟਰ ਹਰਚੋਵਾਲ ਅਧੀਨ ਆਉਂਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅੰਡਰ-11, 14 ਅਤੇ 17 ਸਾਲ ਦੇ ਉਮਰ ਵਰਗ ਦੀ ਅਥਲੈਟਿਕਸ ਮੀਟ ਕਰਵਾਈ ਗਈ। ਇਸ ਮੌਕੇ ਜੋਗਿੰਦਰ ਸਿੰਘ ਬਲਜੀਤ ਸਿੰਘ ਬਾਜ, ਪ੍ਰਿੰਸੀਪਲ ਕੈਪਟਨ ਸਿੰਘ, ਸਰਪੰਚ ਹਰਭੇਜ ਸਿੰਘ ਰਿਆੜ, ਏਐੱਸਆਈ ਰਵਿੰਦਰ ਸਿੰਘ, ਬਿਕਰਮਜੀਤ ਸਿੰਘ ਰਿਆੜ, ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਪ੍ਰਿੰਸੀਪਲ ਲਖਵਿੰਦਰ ਸਿੰਘ, ਪ੍ਰਿੰਸੀਪਲ ਰਾਮ ਲਾਲ, ਪ੍ਰਿੰਸੀਪਲ ਮਧੂ ਸਾਵਲ, ਗੁਰਪ੍ਰੀਤ ਸਿੰਘ ਸੋਢੀ, ਪ੍ਰਿੰਸੀਪਲ ਲੱਖਾਂ ਸਿੰਘ
ਆਦਿ ਹਾਜ਼ਰ ਸਨ।