ਪੱਤਰ ਪ੍ਰੇਰਕ
ਤਰਨ ਤਾਰਨ, 18 ਜੁਲਾਈ
ਇਲਾਕੇ ਅੰਦਰ ਪੁਲੀਸ ਵਧੀਕੀਆਂ ਖਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਥਾਣਾ ਸਦਰ ਤਰਨ ਤਾਰਨ ਸਾਹਮਣੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਜਿਸ ਵਿੱਚ ਜਥੇਬੰਦੀ ਦੀਆਂ ਔਰਤ ਵਰਕਰਾਂ ਨੇ ਵੀ ਸਰਗਰਮੀ ਨਾਲ ਸ਼ਮੂਲੀਅਤ ਕੀਤੀ| ਜਥੇਬੰਦੀ ਦੀ ਜ਼ੋਨ ਤਰਨ ਤਾਰਨ ਇਕਾਈ ਦੇ ਪ੍ਰਧਾਨ ਸਲਵਿੰਦਰ ਸਿੰਘ ਜੀਉਬਾਲਾ ਅਤੇ ਸਲਵਿੰਦਰ ਸਿੰਘ ਡਾਲੇਕੇ ਦੀ ਅਗਵਾਈ ਵਿੱਚ ਸ਼ੁਰੂ ਕੀਤੇ ਧਰਨੇ ਵਿੱਚ ਸ਼ਾਮਲ ਕਿਸਾਨਾਂ -ਮਜ਼ਦੂਰਾਂ, ਨੌਜਵਾਨਾਂ ਆਦਿ ਨੂੰ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘ ਦੁੱਗਲਵਾਲਾ, ਇਕਬਾਲ ਸਿੰਘ ਵੜਿੰਗ, ਹਰਜਿੰਦਰ ਸਿੰਘ ਸ਼ਕਰੀ, ਹਰਬਿੰਦਰਜੀਤ ਸਿੰਘ ਕੰਗ, ਫਤਿਹ ਸਿੰਘ ਪਿੱਦੀ, ਰਣਯੋਧ ਸਿੰਘ ਗੱਗੋਬੂਹਾ ਨੇ ਸੰਬੋਧਨ ਕੀਤਾ| ਬੁਲਾਰਿਆਂ ਕੁਝ ਚਿਰ ਪਹਿਲਾਂ ਇਲਾਕੇ ਦੇ ਪਿੰਡ ਰੂੜੇਆਸਲ ਦੇ ਕਿਸਾਨਾਂ ਖਿਲਾਫ਼ ਦਰਜ ਕੀਤੇ ਪਰਚੇ ਨੂੰ ਗਲਤ ਤੱਥਾਂ ’ਤੇ ਆਧਰਿਤ ਕਿਹਾ ਅਤੇ ਇਸ ਨੂੰ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕੀਤੀ। ਬੁਲਾਰਿਆਂ ਕਿਹਾ ਕਿ ਰੂੜੇਆਸਲ ਦੇ ਕਿਸਾਨ ਜਸਬੀਰ ਕੌਰ, ਗੁਰਮੇਜ ਸਿੰਘ, ਰਾਜਵਿੰਦਰ ਸਿੰਘ,ਹਰਕੀਰਤ ਸਿੰਘ, ਜਤਿੰਦਰ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ ਖਿਲਾਫ਼ 306 ਅਤੇ ਹੋਰ ਧਾਰਾਵਾਂ ਅਧੀਨ ਦਰਜ ਕੀਤਾ ਇਹ ਕੇਸ ਬਿਲਕੁਲ ਬੇਬੁਨਿਆਦ ਤੇ ਗਲਤ ਕਹਾਣੀ ਦੇ ਅਧਾਰ ’ਤੇ ਦਰਜ ਕੀਤਾ ਗਿਆ ਹੈ ਜਿਸ ਦੀ ਬਿਨਾਂ ਕੋਈ ਜਾਂਚ ਕੀਤਿਆਂ ਪੁਲੀਸ ਨੇ ਦਰਜ ਕਰ ਲਿਆ ਸੀ। ਆਗੂਆਂ ਕਿਹਾ ਕਿ ਇਹ ਕੇਸ ਹਾਕਮ ਧਿਰ ਦੇ ਇਸ਼ਾਰਿਆਂ ’ਤੇ ਦਰਜ ਕੀਤਾ ਗਿਆ ਹੈ ਕਿਸਾਨ ਆਗੂਆਂ ਕੇਸ ਰੱਦ ਨਾ ਕੀਤੇ ਜਾਣ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਸਰਵਣ ਕੌਰ ਮੁਗਲਚੱਕ, ਜਸਵੰਤ ਕੌਰ, ਗੁਰਮੀਤ ਕੌਰ, ਮਨਜਿੰਦਰ ਕੌਰ, ਬਲਵਿੰਦਰ ਕੌਰ, ਰੂਪ ਸਿੰਘ ਸੁਰਸਿੰਘ, ਮੁਖਤਿਆਰ ਸਿੰਘ ਬਾਕੀਪੁਰ, ਸਰਵਣ ਸਿੰਘ ਵਲੀਪੁਰ, ਲਖਵਿੰਦਰ ਸਿੰਘ ਪਲਾਸੌਰ ਆਦਿ ਵੀ ਹਜ਼ਾਰ ਸਨ| ਬੁਲਾਰਿਆਂ ਨੇ ਪੁਲੀਸ ਵਲੋਂ ਹਾਕਮ ਧਿਰ ਦੇ ਇਸ਼ਾਰਿਆਂ ਨੇ ਗਰੀਬ-ਭੋਲੇ ਭਾਲੇ ਵਰਗਾਂ ਦੇ ਲੋਕਾਂ ਤੇ ਤਸ਼ੱਦਦ ਕਰਨ ਦੇ ਵੀ ਦੋਸ਼ ਲਗਾਏ|