ਪੱਤਰ ਪ੍ਰੇਰਕ
ਤਰਨ ਤਾਰਨ, 27 ਸਤੰਬਰ
ਇਥੋਂ ਦੇ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਦੇ ਪੁਜਾਰੀ ਪੰਡਿਤ ਮਹਾਂਬੀਰ ਨੂੰ ਬੀਤੀ ਸ਼ਾਮ ਇੱਕ ਵਿਅਕਤੀ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ| ਅਚਾਨਕ ਸਨਾਤਮ ਧਰਮ ਸਭਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਮੌਕੇ ’ਤੇ ਪੁੱਜ ਗਏ ਤਾਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮ ਦੀ ਸ਼ਨਾਖਤ ਰਾਜ ਕੁਮਾਰ ਰਾਜੂ ਦੇ ਤੌਰ ’ਤੇ ਕੀਤੀ ਗਈ ਹੈ|ਮੁਲਜ਼ਮ ਬਿਹਾਰ ਤੋਂ ਆ ਕੇ ਇਥੋਂ ਦੇ ਮੁਹੱਲਾ ਜਸਵੰਤ ਸਿੰਘ ਵਿੱਚ ਰਹਿੰਦਾ ਹੈ| ਉਹ ਚਾਕੂ ਨਾਲ ਮੰਦਰ_’ਚ ਦਾਖਲ ਹੋਇਆ ਅਤੇ ਉਸ ਨੇ ਹਮਲਾ ਕਰਕੇ ਮੰਦਰ ਦੇ ਪੁਜਾਰੀ ਪੰਡਿਤ ਮਹਾਂਬੀਰ ਨੂੰ ਜ਼ਖ਼ਮੀ ਕਰ ਦਿੱਤਾ| ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਧਾਰਾ 452, 323, 506 ਅਧੀਨ ਕੇਸ ਦਰਜ ਕੀਤਾ ਗਿਆ ਹੈ|