ਪੱਤਰ ਪ੍ਰੇਰਕ
ਧਾਰੀਵਾਲ, 31 ਜੁਲਾਈ
ਸੀਬੀਐੱਸਈ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਸਕੂਲ ਪ੍ਰਿੰਸੀਪਲ ਐੱਸ.ਬੀ.ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਕਿ ਇਸ ਸਾਲ ਸਕੂਲ ਦੇ ਕੁੱਲ 83 ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਮੈਡੀਕਲ ਗਰੁੱਪ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ 96.2 ਫ਼ੀਸਦੀ, ਸਿਮਰਨਪ੍ਰੀਤ ਕੌਰ ਭਿਖਾਰੀ ਹਾਰਨੀ ਨੇ 94.8 ਫੀਸਦੀ, ਨਵਦੀਪ ਕੌਰ ਤਿੱਬੜ ਨੇ 94.2 ਫੀਸਦੀ ਅੰਕਾਂ ਨਾਲ ਕ੍ਰਮਵਾਰ ਸਥਾਨ ਹਾਸਲ ਕੀਤੇ। ਨਾਨ ਮੈਡੀਕਲ ਗਰੁੱਪ ’ਚੋਂ ਨਕਿਤਾ ਦੇਵੀ ਡੱਲਾ ਗੋਰੀਆ ਨੇ 95.6 ਫ਼ੀਸਦੀ, ਜਸਲੀਨ ਕੌਰ ਤੇ ਸੁਭਰੀਤ ਕੌਰ ਨੇ 93.8 ਫ਼ੀਸਦੀ ਅਤੇ ਪੁਸ਼ਪਿੰਦਰ ਕੌਰ ਸੌੜੀਆਂ ਬਾਂਗਰ ਨੇ 92.8 ਫੀਸਦੀ ਅੰਕਾਂ ਨਾਲ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਕਾਮਰਸ ਗਰੁੱਪ ’ਚੋਂ ਸਾਹਿਲਪ੍ਰੀਤ ਕੌਰ ਤਿੱਬੜੀ ਨੇ 95.6 ਫੀਸਦੀ, ਗੁਰਕੀਰਤ ਕੌਰ ਕੁਹਾੜ ਨੇ 93.6 ਫੀਸਦੀ ਅਤੇ ਅਭਿਸੇਕ ਸਿੰਘ ਝੰਡਾ ਲੁਬਾਣਾ ਨੇ 93 ਫ਼ੀਸਦੀ ਅੰਕ ਲੈ ਕੇ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਪਠਾਨਕੋਟ (ਪੱਤਰ ਪ੍ਰੇਰਕ): ਸੀਬੀਐੱਸਈ ਦੇ ਬਾਰ੍ਹਵੀਂ ਕਲਾਸ ਦੇ ਨਤੀਜੇ ਵਿੱਚ ਜੇਐੱਮਕੇ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਗੁਰਾਇਆ (ਨਿੱਜੀ ਪੱਤਰ ਪ੍ਰੇਰਕ): ਸੀਬੀਐੱਸਈ ਦੁਆਰਾ ਐਲਾਨੇ ਬਾਰ੍ਹਵੀਂ ਦੇ ਨਤੀਜੇ ਵਿੱਚ ਸ੍ਰੀ ਹਨੂਮਤ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ।
ਸ਼ਾਨਦਾਰ ਨਤੀਜਿਆਂ ਨੇ ਸਰਕਾਰੀ ਅਧਿਆਪਕਾਂ ’ਚ ਜੋਸ਼ ਭਰਿਆ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ’ਚ ਨਵਾਂ ਜੋਸ਼ ਭਰ ਦਿੱਤਾ ਹੈ। ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 18,124 ਵਿਦਿਆਰਥੀਆਂ ਨੇ ਸਾਲਾਨਾ ਪ੍ਰੀਖਿਆ ’ਚੋਂ 17,025 ਵਿਦਿਆਰਥੀ ਸਫ਼ਲ ਹੋਏ। ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 93.94 ਫ਼ੀਸਦੀ ਰਹੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਖਿਆ ਅਧਿਕਾਰੀ (ਸ) ਗੁਰਸ਼ਰਨ ਸਿੰਘ ਨੇ ਦਿੱਤੀ।
ਐੱਸਡੀ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ’ਚ ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਦਾ ਨਤੀਜਾ 100ਵੀਂ ਫੀਸਦੀ ਰਿਹਾ। ਸਕੂਲ ਦੇ ਪ੍ਰਬੰਧਕਾਂ ਸਵਾਮੀ ਰਾਮ ਭਾਰਤੀ, ਮੰਗਤ ਰਾਮ ਸ਼ਰਮਾ, ਕੁਲਦੀਪ ਦੁੱਗਲ, ਮਾਸਟਰ ਰਾਮੇਸ ਚੰਦਰ ਦੱਤਾ, ਕ੍ਰਿਸ਼ਨ ਕੁਮਾਰ ਬੱਗਾ ਨੇ ਦੱਸਿਆ ਕਿ ਇਸ ਸਾਲ ਸਕੂਲ ਵਿਚ 64 ਵਿਦਿਆਰਥੀ ਬਾਰ੍ਹਵੀਂ ਕਲਾਸ ਵਿਚ ਸਨ ਤੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ।