ਦੀਨਾਨਗਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਐੱਮਏ ਇਤਿਹਾਸ (ਦੂਜਾ ਸਮੈਸਟਰ) ਦੇ ਨਤੀਜੇ ਵਿੱਚ ਐੱਸਐੱਸਐੱਮ ਕਾਲਜ ਦੀਨਾਨਗਰ ਨੇ ਮੱਲ੍ਹਾਂ ਮਾਰਦਿਆਂ ਮੈਰਿਟ ਸੂਚੀ ਦੀਆਂ ਪਹਿਲੀਆਂ ਚਾਰ ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ ਹੈ। ਇਸ ਸਬੰਧੀ ਪ੍ਰਿੰਸੀਪਲ ਡਾ. ਆਰਕੇ ਤੁਲੀ ਨੇ ਦੱਸਿਆ ਕਿ ਇਸ ਨਤੀਜੇ ਦੀ ਮੈਰਿਟ ਸੂਚੀ ਵਿੱਚ ਕਾਲਜ ਵਿਦਿਆਰਥਣ ਸਲੋਨੀ ਅਬਰੋਲ ਨੇ 83.75 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦੋਂਕਿ ਦੂਜਾ ਸਥਾਨ ਪ੍ਰੀਤੀ ਸਪਨਾ ਨੇ 81.37 ਫ਼ੀਸਦੀ ਅੰਕਾਂ ਨਾਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਿਦਿਆਰਥਣ ਬੰਦਨਾ ਮਿਨਹਾਸ ਨੇ 80.5 ਫ਼ੀਸਦੀ ਅੰਕਾਂ ਨਾਲ ਤੀਸਰਾ ਅਤੇ ਪਲਵਿੰਦਰ ਨੇ 80.37 ਫ਼ੀਸਦੀ ਅੰਕਾਂ ਨਾਲ ਮੈਰਿਟ ਸੂਚੀ ਵਿੱਚ ਚੌਥਾ ਸਥਾਨ ਲੈ ਕੇ ਕਾਲਜ ਦਾ ਨਾਂ ਚਮਕਾਇਆ ਹੈ। ਡਾ. ਤੁਲੀ ਨੇ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋ. ਪ੍ਰਬੋਧ ਗਰੋਵਰ, ਪ੍ਰੋ. ਅਮਿਤ ਕੁਮਾਰ, ਪ੍ਰੋ. ਸੁਸ਼ਮਾ, ਪ੍ਰੋ. ਵੰਦਨਾ, ਪ੍ਰੋ. ਨੀਤੂ, ਪ੍ਰੋ. ਪ੍ਰੀਆ ਅਤੇ ਪ੍ਰੋ. ਸੁਬੀਰ ਰਗਬੋਤਰਾ ਮੁੱਖ ਰੂਪ ’ਚ ਹਾਜ਼ਰ ਸਨ। -ਪੱਤਰ ਪ੍ਰੇਰਕ