ਭਿੱਖੀਵਿੰਡ (ਪੱਤਰ ਪੇ੍ਰਕ)
ਹਰੀਕੇ ਝੀਲ ਵਿੱਚ ਪਰਵਾਸੀ ਪੰਛੀਆਂ ਦੀ ਆਮਦ ਤੇਜ਼ੀ ਨਾਲ ਸ਼ੁਰੂ ਹੋ ਚੁੱਕੀ ਹੈ ਅਤੇ ਕਈ ਪ੍ਰਕਾਰ ਦੇ ਪੰਛੀਆਂ ਨੇ ਇਸ ਝੀਲ ਵਿਚ ਆਪਣਾ ਰੈਣ ਬਸੇਰਾ ਕੀਤਾ ਹੈ। ਇਹ ਪ੍ਰਵਾਸੀ ਪੰਛੀ ਹਜ਼ਾਰਾਂ ਮੀਲਾਂ ਦਾ ਸਫਰ ਤੈਅ ਕਰਕੇ ਹਰੀਕੇ ਝੀਲ ਵਿੱਚ ਮਹਿਮਾਨ ਵਜੋਂ ਪਹੁੰਚ ਕੇ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਪਰਵਾਸੀ ਪੰਛੀ ਹਰ ਸਾਲ ਸਰਦ ਰੁੱਤ ਠੰਡ ਦਾ ਮੌਸਮ ਸ਼ੁਰੂ ਹੋਣ ਤੇ ਕਸਬੇ ਦੀ ਪ੍ਰਸਿੱਧ ਝੀਲ ਦੇ ਚੂਰੀਆਂ ਖੇਤਰ ਦੇ ਨਜ਼ਦੀਕ ਬਣੀ ਕੂਟ ਮੁਰਗਾਮੀ ਰੱਖ ਵਿਚ ਵੱਡੀ ਤਦਾਦ ਵਿਚ ਵੇਖੇ ਜਾ ਸਕਦੇ ਹਨ।