ਕਾਹਨੂੰਵਾਨ: ਇੱਥੋਂ ਨਜ਼ਦੀਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਧਵਾਂ ਵਿਚ ਚੋਰੀ ਹੋ ਗਈ। ਸਕੂਲ ਪ੍ਰਿੰਸੀਪਲ ਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਦੋ ਦਿਨਾਂ ਦੀ ਛੁੱਟੀ ਬਾਅਦ ਸਕੂਲ ਆ ਕੇ ਦੇਖਿਆ ਤਾਂ ਸਕੂਲ ਦੇ ਕਮਰਿਆਂ ਦੇ ਤਾਲੇ ਅਤੇ ਦਰਵਾਜ਼ੇ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਦਫ਼ਤਰ ਦੀ ਕੁਰਸੀ, ਕੰਪਿਊਟਰ ਰੂਮ ਵਿਚੋਂ 32 ਇੰਚ ਦੀ ਐਲਸੀਡੀ ਅਤੇ 16 ਇੰਚ ਦੀ ਛੋਟੀ ਐਲਸੀਡੀ ਤੋਂ ਇਲਾਵਾ ਗੈਸ ਸਿਲੰਡਰ ਸਮੇਤ ਚੁੱਲ੍ਹਾ, ਖੇਡਾਂ ਦਾ ਸਮਾਨ, ਨਵਾਂ ਖ਼ਰੀਦਿਆ ਸਾਊਂਡ ਸਿਸਟਮ, ਇਨਵਰਟਰ ਬੈਟਰੀ ਆਦਿ ਚੋਰੀ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਪੱਕੇ ਤੌਰ ’ਤੇ ਕੋਈ ਵੀ ਚੌਕੀਦਾਰ ਨਹੀਂ ਹੈ। ਥਾਣਾ ਤਿੱਬੜ ਵਿਖੇ ਚੋਰੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। -ਪੱਤਰ ਪੇ੍ਰਕ