ਪੱਤਰ ਪ੍ਰੇਰਕ
ਸ੍ਰੀ ਹਰਗੋਬਿੰਦਪੁਰ, 29 ਸਤੰਬਰ
ਬਾਬਾ ਨਾਮਦੇਵ ਦੀ ਚਰਨ ਛੋਹ ਪ੍ਰਾਪਤ ਧਰਤੀ ਘੁਮਾਣ ਨੂੰ ਹੋਲੀ ਸਿਟੀ ਦਾ ਦਰਜਾ ਦਿਵਾਉਣ ਲਈ ਵਿਧਾਇਕ ਲਾਡੀ ਪੰਜਾਬ ਦੇ ਰਾਜਪਾਲ ਨੂੰ ਮਿਲੇ ਅਤੇ ਕੇਂਦਰ ਸਰਕਾਰ ਦੇ ਨਾਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦਿੱਤਾ। ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਸਬਾ ਘੁਮਾਣ ਬਾਰੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪਰੋਹਿਤ ਨੂੰ ਜਾਣੂ ਕਰਵਾਉਂਦਿਆਂ ਮੰਗ ਪੱਤਰ ਵਿੱਚ ਗਵਰਨਰ ਤੋਂ ਮੰਗ ਕੀਤੀ ਕਿ ਬਾਬਾ ਨਾਮਦੇਵ ਦੇ 751ਵੇਂ ਜਨਮ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਕਸਬਾ ਘੁਮਾਣ ਨੂੰ ਹੋਲੀ ਸਿਟੀ ਵਜੋਂ ਮਾਨਤਾ ਦੇਵੇ।