ਦਲਬੀਰ ਸੱਖੋਵਾਲੀਆ
ਬਟਾਲਾ, 22 ਦਸੰਬਰ
ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਅੱਜ ਇੱਥੇ ਹਲਕਾ ਸ੍ਰੀ ਹਰਗੋਬਿੰਦਪੁਰ ਦੀਆਂ 193 ਪੰਚਾਇਤਾਂ ਨੂੰ 40 ਕਰੋੜ ਗ੍ਰਾਂਟ ਦੇ ਚੈੱਕ ਤਕਸੀਮ ਕੀਤੇ| ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਇਸ ਗ੍ਰਾਂਟ ਨਾਲ ਹਲਕੇ ਦੇ ਹਰ ਪਿੰਡ ਦਾ ਵਿਕਾਸ ਕੀਤਾ ਜਾਵੇਗਾ| ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਇਸ ਹਲਕੇ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ| ਇਸ ਮੌਕੇ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਸੰਮਤੀ ਮੈਂਬਰ ਨਿਰਮਲ ਸਿੰਘ ਬੂੜੇਨੰਗਲ, ਮਾਸਟਰ ਅਜਮੇਰ ਸਿੰਘ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਬਟਾਲਾ, ਸਰਪੰਚ ਮਨਦੀਪ ਸਿੰਘ ਰੰਗੜ ਨੰਗਲ, ਲਖਵਿੰਦਰ ਸਿੰਘ ਚੌਧਰੀਵਾਲ, ਸਰਪੰਚ ਮਨਦੀਪ ਸਿੰਘ ਮਹਿਮਦ, ਅਵਤਾਰ ਸਿੰਘ ਭਲਵਾਨ, ਬਾਬਾ ਸੋਨੂੰ ਭੱਲਾ, ਹਰਵਿੰਦਰ ਸਿੰਘ, ਸਰਪੰਚ ਪਰਮਜੀਤ ਸਿੰਘ ਬੋਲੇਵਾਲ ਤੋਂ ਇਲਾਵਾ ਹਲਕੇ ਦੇ ਮੋਹਤਬਰ ਹਾਜ਼ਰ ਸਨ|
ਕੇਪੀ ਨੇ 70 ਪੰਚਾਇਤਾਂ ਨੂੰ ਚੈੱਕ ਵੰਡੇ
ਆਦਮਪੁਰ ਦੋਆਬਾ (ਪੱਤਰ ਪੇ੍ਰਕ): ਬੀਡੀਪੀਓ ਦਫ਼ਤਰ ਆਦਮਪੁਰ ਵਿਖੇ ਚੇਅਰਮੈਨ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਮਹਿੰਦਰ ਸਿੰਘ ਕੇਪੀ ਵੱਲੋਂ ਹਲਕਾ ਆਦਮਪੁਰ ਅਧੀਨ ਆਉਂਦੀਆਂ ਕਰੀਬ 70 ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਦੇਣ ਸਬੰਧੀ ਸਮਾਗਮ ਕਰਵਾਇਆ ਗਿਆ। ਪਿੰਡਾਂ ਦੀਆਂ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਮਹਿੰਦਰ ਕੇਪੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਵਿਕਾਸ ਦੀ ਰਾਜਨੀਤੀ ਕੀਤੀ ਹੈ ਇਸ ਨੀਤੀ ਤਹਿਤ 70 ਪਿੰਡਾਂ ਦੀਆਂ ਪੰਚਾਇਤਾਂ ਨੂੰ ਕਰੀਬ 7 ਕਰੋੜ 6 ਲੱਖ ਦੇ ਚੈੱਕ ਪਿੰਡ ਦੇ ਵਿਕਾਸ ਕਾਰਜ਼ਾਂ ਲਈ ਦਿੱਤੇ ਗਏ ਹਨ। ਇਸ ਨਾਲ ਪਿੰਡਾਂ ਦੀ ਨੁਹਾਰ ਬਦਲੀ ਜਾਏਗੀ । ਇਸ ਮੌਕੇ ਚੇਅਰਮੈਨ ਮੈਡਮ ਸੱਤਿਆ ਦੇਵੀ, ਕੁਲਦੀਪ ਕੌਰ ਬੀਡੀਪੀਓ, ਸੰਮਤੀ ਮੈਂਬਰ ਪਰਮਿੰਦਰ ਸਿੰਘ ਸੋਢੀ, ਚੇਅਰਮੈਨ ਗੁਰਦੀਪ ਸਿੰਘ ਕਾਲਰਾ, ਬੂਟਾ ਸਿੰਘ ਹਾਜ਼ਰ ਸਨ।