ਪੱਤਰ ਪ੍ਰੇਰਕ
ਪੱਟੀ, 22 ਫ਼ਰਵਰੀ
ਬੀਤੀ ਦੇਰ ਰਾਤ ਪੱਟੀ ਸ਼ਹਿਰ ਦੀ ਤਰਨ ਤਾਰਨ ਰੋਡ ਤੇ ਸਥਿਤ ਬੁਲੇਟ ਮੋਟਰਸਾਈਕਲ ੲੰਜੇਸੀ ਦੇ ਮਾਲਕ ਗੁਰਸਿਮਰਨ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਤਰਨ ਤਾਰਨ ਨੇ ਏਜੰਸੀ ਅੰਦਰ ਪਿਸਤੌਲ ਨਾਲ ਆਪਣੀ ਛਾਤੀ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਦੱਸਿਆ ਜਾਂਦਾ ਹੈ ਕਿ ਗੁਰਸਿਮਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।
ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਗੁਰਸਿਮਰਨ ਸਿੰਘ ਨੇ 10 ਮਹੀਨੇ ਪਹਿਲਾ ਪ੍ਰੇਮ ਵਿਆਹ ਕਰਵਾਇਆ ਸੀ। ਇਸ ਘਟਨਾ ਸਬੰਧੀ ਥਾਣਾ ਮੁਖੀ ਸਿਟੀ ਪੱਟੀ ਦੇ ਅਧਿਕਾਰੀ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਮੁਤਾਬਕ ਮ੍ਰਿਤਕ ਨੌਜਵਾਨ ਗੁਰਸਿਮਰਨ ਸਿੰਘ ਮਾਨਸਿਕ ਤਣਾਅ ਵਿੱਚ ਰਹਿੰਦਾ ਸੀ। ਪੁਲੀਸ ਵੱਲੋਂ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।