ਪੱਤਰ ਪ੍ਰੇਰਕ
ਧਾਰੀਵਾਲ, 5 ਨਵੰਬਰ
ਪ੍ਰਬੰਧਕ ਕਮੇਟੀ ਸਤਿਗੁਰ ਕਬੀਰ ਮੰਦਿਰ ਫੱਜੂਪੁਰ ਅਤੇ ਡਾਕਟਰ ਅੰਬੇਡਕਰ ਮਿਸ਼ਨ ਧਾਰੀਵਾਲ ਵੱਲੋਂ ਸੇਵਾ ਮੁਕਤ ਪ੍ਰਿੰਸੀਪਲ ਨੰਦ ਲਾਲ ਕਲਿਆਣਪੁਰੀ ਨੂੰ ਪਿੰਡ ਕਲਿਆਣਪੁਰ ਦਾ ਸਰਪੰਚ ਬਣਨ ਤੋਂ ਬਾਅਦ ਪਹਿਲੀ ਵਾਰ ਸਤਿਗੁਰ ਕਬੀਰ ਮੰਦਿਰ ਫੱਜੂਪੁਰ ਵਿਖੇ ਨਤਮਸਤਕ ਹੋਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੰਦਿਰ ਕਮੇਟੀ ਦੇ ਅਹੁਦੇਦਾਰਾਂ ਤੇ ਮਿਸ਼ਨ ਦੀ ਟੀਮ ਵੱਲੋਂ ਪ੍ਰਿੰਸੀਪਲ ਨੰਦ ਲਾਲ ਨੂੰ ਸਿਰੋਪਾਓ ਨਾਲ ਤੇ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਨੰਦ ਲਾਲ ਕਲਿਆਣਪੁਰੀ ਨੇ ਕਿਹਾ ਉਹ ਸੇਵਾ ਭਾਵਨਾ ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸੇਦਾਰੀ ਲੈਂਦੇ ਰਹਿਣਗੇੇ। ਇਸ ਮੌਕੇ ਪ੍ਰਬੰਧਕ ਕਮੇਟੀ ਸਤਿਗੁਰ ਕਬੀਰ ਮੰਦਰ ਫੱਜੂਪੁਰ ਦੇ ਪ੍ਰਧਾਨ ਅਸ਼ਵਨੀ ਫੱਜੂਪੁਰ, ਸੈਕਟਰੀ ਗੁਰਬਚਨ ਸਿੰਘ ਜ਼ਿਲ੍ਹੇਦਾਰ, ਸੀਨੀਅਰ ਮੀਤ ਪ੍ਰਧਾਨ ਪ੍ਰੇਮਪਾਲ ਪੰਮਾ, ਕੈਸ਼ੀਅਰ ਪ੍ਰੇਮ ਭਗਤ, ਡਾਕਟਰ ਅੰਬੇਡਕਰ ਮਿਸ਼ਨ ਧਾਰੀਵਾਲ ਦੇ ਸਰਪ੍ਰਸਤ ਡਾਕਟਰ ਰਤਨ ਲੇਹਲ, ਜਨਰਲ ਸਕੱਤਰ ਕਸਤੂਰੀ ਲਾਲ ਐਸਡੀਓ (ਸੇਵਾ ਮੁਕਤ), ਲੈਕਚਰਾਰ ਰਵੀ ਕੁਮਾਰ, ਸੇਵਾਦਾਰ ਕੁੰਦਨ ਲਾਲ ਆਦਿ ਹਾਜਰ ਸਨ।