ਐੱਨਪੀ ਧਵਨ
ਪਠਾਨਕੋਟ, 1 ਅਕਤੂਬਰ
ਵਿਧਾਨ ਸਭਾ ਹਲਕਾ ਭੋਆ ਅੰਦਰ ਛੇ ਪਿੰਡਾਂ ਦੀਆਂ ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਕਰ ਲਈ ਗਈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਨ੍ਹਾਂ ਪੰਚਾਇਤਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਨਰੇਸ਼ ਸੈਣੀ, ਬਲਾਕ ਪ੍ਰਧਾਨ ਪਵਨ ਕਟਾਰੂਚੱਕ, ਸੂਬੇਦਾਰ ਕੁਲਵੰਤ ਸਿੰਘ, ਸੰਦੀਪ ਕੁਮਾਰ, ਰਵੀ ਕੁਮਾਰ ਜਸਵਾਲੀ, ਠਾਕੁਰ ਭੁਪਿੰਦਰ ਸਿੰਘ ਪ੍ਰਧਾਨ ਟਰੇਡ ਵਿੰਗ ਅਤੇ ਹੋਰ ਪਾਰਟੀ ਵਾਲੰਟੀਅਰ ਹਾਜ਼ਰ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ ਪਾਰਦਰਸ਼ਤਾ ਨਾਲ ਸਾਰੇ ਪੰਜਾਬ ਅੰਦਰ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿੰਡ ਮੰਝੀਰੀ ਰਾਜਪੂਤਾਂ ਵਿੱਚ ਸੁਰਜੀਤ ਸਿੰਘ ਮੰਝੀਰੀ ਨੂੰ ਸਰਪੰਚ ਅਤੇ ਵਿਜੈ ਸਿੰਘ, ਬਲਵਿੰਦਰ ਸਿੰਘ, ਮੀਨਾਕਸ਼ੀ ਪਠਾਨੀਆ ਤੇ ਬਿੰਦੂ ਸ਼ਰਮਾ ਨੂੰ ਪੰਚਾਇਤ ਮੈਂਬਰ ਚੁਣਿਆ ਗਿਆ। ਪਿੰਡ ਜਸਵਾਲੀ ਵਿੱਚ ਮੋਨਿਕਾ ਦੇਵੀ ਨੂੰ ਸਰਪੰਚ ਅਤੇ ਸੁਨੀਤਾ ਦੇਵੀ, ਡਿਪਲੀ ਸੈਣੀ, ਰਘਬੀਰ ਸਿੰਘ, ਸੰਜੇ ਕੁਮਾਰ ਤੇ ਰਮਨ ਕੁਮਾਰ ਨੂੰ ਪੰਚਾਇਤ ਮੈਂਬਰ, ਪਿੰਡ ਗੁਲਪੁਰ ਵਿੱਚ ਮੰਗਲ ਦਾਸ ਨੂੰ ਸਰਪੰਚ ਅਤੇ ਰਜਨੀ ਦੇਵੀ, ਪ੍ਰੋਮਿਲਾ ਦੇਵੀ, ਰੋਸ਼ਨ ਮਲਪੋਤਰਾ ਤੇ ਪ੍ਰੀਤੀ ਬਾਲਾ ਨੂੰ ਪੰਚਾਇਤ ਮੈਂਬਰ, ਪਿੰਡ ਵਡਾਲਾ ਵਿੱਚ ਵਰਿਆਮ ਸਿੰਘ ਨੂੰ ਸਰਪੰਚ ਅਤੇ ਸ਼ਿਬਾਨੀ ਦੇਵੀ, ਕਸ਼ਮੀਰ ਸਿੰਘ, ਪਰਵੀਨ ਸਿੰਘ, ਰਾਜ ਕੁਮਾਰ ਤੇ ਬੱਬੀ ਰਾਣੀ ਨੂੰ ਪੰਚਾਇਤ ਮੈਂਬਰ, ਪਿੰਡ ਸਰੋਟਾ ਵਿਖੇ ਸ਼ਿਵਾਨੀ ਦੇਵੀ ਸਰਪੰਚ ਅਤੇ ਨਿਸ਼ਾ ਦੇਵੀ, ਮੀਨਾ ਕੁਮਾਰੀ, ਦੀਪਿਕਾ ਸ਼ਰਮਾ, ਜੋਗਿੰਦਰ ਪਾਲ ਤੇ ਲਾਲ ਸਿੰਘ ਨੂੰ ਪੰਚਾਇਤ ਮੈਂਬਰ ਅਤੇ ਪਿੰਡ ਜੋਈਆਂ ਵਿੱਚ ਕੁਲਵਿੰਦਰ ਕੌਰ ਨੂੰ ਸਰਪੰਚ ਅਤੇ ਰਮਨ ਕੁਮਾਰ, ਗੁਰਨਾਮ ਸਿੰਘ, ਸੁਨੀਤਾ ਦੇਵੀ, ਤਾਰਾ ਦੇਵੀ, ਕਿਰਨ ਬਾਲਾ ਅਤੇ ਜੱਗਾ ਨੂੰ ਪੰਚਾਇਤ ਮੈਂਬਰ ਚੁਣਿਆ ਗਿਆ ਹੈ। ਉਨ੍ਹਾਂ ਐਲਾਨ ਕੀਤਾ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਸਰਕਾਰ ਵੱਲੋਂ 5-5 ਲੱਖ ਰੁਪਏ ਦਿੱਤੇ ਜਾਣਗੇ।
ਵਾੜਾ ਜੋਧ ਸਿੰਘ ਅਤੇ ਛੋਟੇ ਬਿੱਲੇ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ
ਸ਼ਾਹਕੋਟ (ਪੱਤਰ ਪ੍ਰੇਰਕ): ਵਾੜਾ ਜੋਧ ਸਿੰਘ (ਕਿਲੀ ਵਾੜਾ) ਅਤੇ ਛੋਟੇ ਬਿੱਲੇ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬਲਾਕ ਲੋਹੀਆਂ ਖਾਸ ਦੇ ਪਿੰਡ ਵਾੜਾ ਜੋਧ ਸਿੰਘ ਦੇ ਗੁਰਦੁਆਰਾ ਸਾਹਿਬ ’ਚ ਪਿੰਡ ਦੇ ਕੀਤੇ ਇਕੱਠ ਵਿੱਚ ਸਰਬਸੰਮਤੀ ਨਾਲ ਗੁਰਸ਼ਰਨ ਸਿੰਘ ਪੱਡਾ ਨੂੰ ਸਰਪੰਚ, ਰਣਜੀਤ ਸਿੰਘ, ਸੁਖਜਿੰਦਰ ਸਿੰਘ, ਹਰਦੇਵ ਸਿੰਘ, ਨੌਨਿਹਾਲ ਸਿੰਘ, ਫੌਜਾ ਸਿੰਘ, ਕਰਮਜੀਤ ਕੌਰ ਅਤੇ ਮਨਪ੍ਰੀਤ ਕੌਰ ਨੂੰ ਪੰਚ ਚੁਣਿਆ ਗਿਆ। ਨਵੀਂ ਚੁਣੀ ਗਈ ਪੰਚਾਇਤ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਕਰਨ ਦਾ ਵਾਅਦਾ ਕੀਤਾ। ਬਲਾਕ ਮਹਿਤਪੁਰ ਦੇ ਪਿੰਡ ਛੋਟੇ ਬਿੱਲੇ ਵਿੱਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ’ਚ ਸਰਬਜੀਤ ਕੌਰ ਸਰਪੰਚ, ਦਲਬੀਰ ਸਿੰਘ, ਸਿਮਰਨ ਪਾਲ ਸਿੰਘ ਪਨੂੰ, ਪਰਵਿੰਦਰ ਸਿੰਘ, ਪਰਮਜੀਤ ਕੌਰ ਅਤੇ ਹਰਪ੍ਰੀਤ ਕੌਰ ਪੰਚ ਚੁਣੇ ਗਏ।
ਅਵਤਾਰ ਸਿੰਘ ਸਰਬਸੰਮਤੀ ਨਾਲ ਦਿਅੰਤਪੁਰ ਦੇ ਸਰਪੰਚ ਬਣੇ
ਜਲੰਧਰ (ਪੱਤਰ ਪ੍ਰੇਰਕ): ਪਿੰਡ ਦਿਅੰਤਪੁਰ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ। ਪਿੰਡ ਦਿਅੰਤਪੁਰ ਦੀ ਸਮੂਹ ਪਿੰਡ ਵਾਸੀਆਂ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ’ਚ ਅਵਤਾਰ ਸਿੰਘ ਨੂੰ ਸਰਪੰਚ, ਦਵਿੰਦਰ ਸਿੰਘ, ਜਸਦੀਪ ਸਿੰਘ, ਨਰਿੰਦਰ, ਰੁਪਿੰਦਰ ਕੌਰ ਤੇ ਸੁਖਵਿੰਦਰ ਕੌਰ ਨੂੰ ਪੰਚ ਚੁਣਿਆ ਗਿਆ। ਸਰਬਸੰਮਤੀ ਨਾਲ ਚੁਣੀ ਗਈ ਸਮੂਹ ਪੰਚਾਇਤ ਨੂੰ ਬੀਡੀਪੀਓ ਆਦਮਪੁਰ ਅਮਰਜੀਤ ਸਿੰਘ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਦਲਜੀਤ ਸਿੰਘ ਮਿਨਹਾਸ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਕਿਸਾਨ ਵਿੰਗ ਨੇ ਵਧਾਈਆਂ ਦਿੱਤੀਆਂ। ਮਗਰੋਂ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਅਵਤਾਰ ਸਿੰਘ ਨੇ ਕਿਹਾ ਕਿ ਉਹ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪਿੰਡ ’ਚ ਪਾਰਟੀਬਾਜ਼ੀ ਖ਼ਤਮ ਕਰਕੇ ਉਨ੍ਹਾਂ ਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।