ਪਠਾਨਕੋਟ: ਇੱਥੇ ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੀ ਮੀਟੰਗ ਗੋਬਿੰਦਸਰ ਵਿੱਚ ਪ੍ਰਸ਼ੋਤਮ ਕੁਮਾਰ ਡੱਡਵਾਂ ਦੀ ਪ੍ਰਧਾਨਗੀ ਵਿਚ ਹੋਈ। ਇਸ ਨੂੰ ਜਨਵਾਦੀ ਇਸਤਰੀ ਸਭਾ ਦੀ ਆਗੂ ਸੁਧਾ ਰਾਣੀ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਪ੍ਰੇਮ ਸਿੰਘ ਤੇ ਸੀਟੂ ਆਗੂ ਕੇਵਲ ਕਾਲੀਆ ਨੇ ਸੰਬੋਧਨ ਕੀਤਾ। ਮੀਟਿੰਗ ਵਿੱਚ 5 ਨਵੰਬਰ ਨੂੰ ਦਿੱਲੀ ਦੇ ਸੁਰਜੀਤ ਭਵਨ ਵਿਚ ਹੋ ਰਹੀ ਖੇਤ ਮਜ਼ਦੂਰਾਂ ਦੀ ਕਨਵੈਨਸ਼ਨ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਅਤੇ ਪਠਾਨਕੋਟ ਤੋਂ ਜੱਥਾ 4 ਨਵੰਬਰ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋਵੇਗਾ। ਇਸ ਮੌਕੇ ਬੁਲਾਰਿਆਂ ਨੇ ਮੀਟਿੰਗ ਵਿੱਚ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਸ਼ੀਨੀਕਰਨ ਕਰਕੇ ਖੇਤ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ। -ਪੱਤਰ ਪ੍ਰੇਰਕ